
ਅਬੋਹਰ ਦੇ ਮਸ਼ਹੂਰ ਕੱਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਮਸ਼ਹੂਰ ਟੇਲਰ ਨਿਊ ਵੇਅਰਵੈੱਲ ਦਾ ਸੰਚਾਲਕ ਸੀ ਅਤੇ ਉਸ ਤੇ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਉਹ ਆਪਣੀ ਕਾਰ ਰਾਹੀਂ ਸ਼ੋਅਰੂਮ ਪੁੱਜਿਆ ਸੀ ਕਿ ਸ਼ੋਅਰੂਮ ਦੇ ਬਾਹਰ ਮੋਟਰ ਸਾਈਕਲ ਸਵਾਰਾਂ ਨੇ ਉਸ ਉਤੇ ਗੋਲੀਆਂ ਚਲਾ ਦਿੱਤੀਆਂ। ਉਸਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਦ ਇਲਾਕੇ ਅੰਦਰ ਸੋਗ ਦੀ ਲਹਿਰ ਐ। ਪੁਲਿਸ ਨੇ ਕੁੱਝ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ, ਵੇਅਰਵੈੱਲ ਸ਼ੋਅਰੂਮ ਦੇ ਮਾਲਕ ਜਗਤ ਵਰਮਾ ਦਾ ਭਰਾ ਸੰਜੇ ਵਰਮਾ ਆਪਣੀ ਆਈ-20 ਕਾਰ ਵਿੱਚ ਸ਼ੋਅਰੂਮ ਪਹੁੰਚਿਆ ਸੀ। ਜਿਵੇਂ ਹੀ ਉਹ ਕਾਰ ਵਿੱਚੋਂ ਉਤਰਨ ਲੱਗਾ, ਤਿੰਨ ਨੌਜਵਾਨ ਪੈਦਲ ਆਏ ਅਤੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜ਼ਖਮੀ ਸੰਜੇ ਨੂੰ ਕਰਮਚਾਰੀਆਂ ਨੇ ਤੁਰੰਤ ਹਸਪਤਾਲ ਪਹੁੰਚਾਇਆ। ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਹਮਲਾਵਰਾਂ ਨੇ 8 ਤੋਂ 10 ਰਾਊਂਡ ਫਾਇਰ ਕੀਤੇ। ਕਾਰ ਦੇ ਸ਼ੀਸ਼ੇ ‘ਤੇ 4 ਗੋਲੇ ਅਤੇ ਬਾਹਰ 4 ਗੋਲੇ ਮਿਲੇ। ਪੁਲਿਸ ਨੂੰ ਸਰਕਾਰੀ ਹਸਪਤਾਲ ਵੱਲ ਜਾਣ ਵਾਲੀ ਇੱਕ ਤੰਗ ਗਲੀ ਵਿੱਚ ਇੱਕ ਛੱਡਿਆ ਹੋਇਆ ਮੋਟਰਸਾਈਕਲ ਮਿਲਿਆ। ਇਹ ਬਾਈਕ ਹਮਲਾਵਰਾਂ ਦੀ ਦੱਸੀ ਜਾ ਰਹੀ ਹੈ। ਫਾਜ਼ਿਲਕਾ ਅਤੇ ਅਬੋਹਰ ਦੇ ਡੀਐਸਪੀ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਕੁਝ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਘਟਨਾ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਵਿੱਚ ਸੋਗ ਦੀ ਲਹਿਰ ਹੈ। ਵਪਾਰ ਮੰਡਲ ਦੇ ਮੁਖੀ ਸੁਰੇਸ਼ ਸਤੀਜਾ ਅਤੇ ਹੋਰ ਕਾਰੋਬਾਰੀ ਅਨਿਲ ਨਾਗੌਰੀ ਸਮੇਤ ਕਈ ਪ੍ਰਮੁੱਖ ਕਾਰੋਬਾਰੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ‘ਤੇ ਸਖ਼ਤ ਗੁੱਸਾ ਪ੍ਰਗਟ ਕੀਤਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਤੇ ਮੁੜ ਤੋਂ ਪੰਜਾਬ ਦੀ ਕਾਨੂੰਨ ਵਿਵਸਥਾ ਉਤੇ ਸਵਾਲ ਖੜ੍ਹੇ ਕੀਤੇ ਹਨ। ਮੀਡੀਆ ਦੇ ਇਕ ਹਿੱਸੇ ਵਿਚ ਚੱਲ ਰਹੀਆਂ ਖਬਰਾਂ ਮੁਤਾਬਕ ਆਰਜ਼ੂ ਬਿਸ਼ਨੋਈ ਨਾਮ ਦੇ ਫੇਸਬੁੱਕ ਅਕਾਊਂਟ ਤੋਂ ਪੋਸਟ ਵਾਇਰਲ ਕਰ ਕੇ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਐ। ਪਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

