ਪੰਜਾਬ ਹਾਈਕੋਰਟ ਦੇ ਬਾਰ ਰੂਮ ਦੇ ਕਮਰਿਆਂ ’ਚ ਲੱਗੀ ਅੱਗ/ ਲੇਡੀਜ਼ ਬਾਥਰੂਮ ਸਮੇਤ ਕਮਰਿਆਂ ਨੂੰ ਪਹੁੰਚਿਆ ਨੁਕਸਾਨ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ By admin - June 23, 2025 0 110 Facebook Twitter Pinterest WhatsApp ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਾਰ ਰੂਮ ਵਿਚ ਹਾਲਾਤ ਇਸ ਵੇਲੇ ਦਹਿਸ਼ਦ ਵਾਲੇ ਬਣ ਗਏ ਜਦੋਂ ਇੱਥੇ ਚੜਦੀ ਸਵੇਰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਉਸ ਨੇ ਕੁੱਝ ਹੀ ਸਮੇਂ ਅੰਦਰ ਬਾਰ ਰੂਮ ਸਮੇਤ ਕਈ ਕਮਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਨਾਲ ਲੇਡੀਜ਼ ਬਾਥਰੂਮ ਨੂੰ ਵੀ ਨੁਕਸਾਨ ਪਹੁੰਚਿਆ ਐ। ਘਟਨਾ ਸਵੇਰੇ 4.45 ਦੀ ਦੱਸੀ ਜਾ ਰਹੀ ਐ। ਜਾਣਕਾਰੀ ਮੁਤਾਬਕ, ਅੱਗ ਲੱਗਣ ਕਾਰਨ ਬਾਰ ਰੂਮ ਦਾ ਕੁਝ ਸਮਾਨ ਸੜ ਗਿਆ ਹੈ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਐ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਲਗਭਗ ਅੱਧੇ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਹਾਈਕੋਰਟ ਇਮਾਰਤ ਦੀ ਸੁਰੱਖਿਆ ਨੂੰ ਲੈ ਕੇ ਹੋਰ ਇੰਤਜ਼ਾਮ ਸਖਤ ਕੀਤੇ ਜਾ ਰਹੇ ਨੇ।