ਹਾਈਕੋਰਟ ਦੇ ਬਾਰ ਰੂਮ ਦੇ ਕਮਰਿਆਂ ’ਚ ਲੱਗੀ ਅੱਗ/ ਲੇਡੀਜ਼ ਬਾਥਰੂਮ ਸਮੇਤ ਕਮਰਿਆਂ ਨੂੰ ਪਹੁੰਚਿਆ ਨੁਕਸਾਨ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ

0
6

ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਾਰ ਰੂਮ ਵਿਚ ਹਾਲਾਤ ਇਸ ਵੇਲੇ ਦਹਿਸ਼ਦ ਵਾਲੇ ਬਣ ਗਏ ਜਦੋਂ ਇੱਥੇ ਚੜਦੀ ਸਵੇਰ ਅਚਾਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਉਸ ਨੇ ਕੁੱਝ ਹੀ ਸਮੇਂ ਅੰਦਰ ਬਾਰ ਰੂਮ ਸਮੇਤ ਕਈ ਕਮਰਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਨਾਲ ਲੇਡੀਜ਼ ਬਾਥਰੂਮ ਨੂੰ ਵੀ ਨੁਕਸਾਨ ਪਹੁੰਚਿਆ ਐ। ਘਟਨਾ ਸਵੇਰੇ 4.45 ਦੀ ਦੱਸੀ ਜਾ ਰਹੀ ਐ। ਜਾਣਕਾਰੀ ਮੁਤਾਬਕ, ਅੱਗ ਲੱਗਣ ਕਾਰਨ ਬਾਰ ਰੂਮ ਦਾ ਕੁਝ ਸਮਾਨ ਸੜ ਗਿਆ ਹੈ, ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਐ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਲਗਭਗ ਅੱਧੇ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਹਾਈਕੋਰਟ ਇਮਾਰਤ ਦੀ ਸੁਰੱਖਿਆ ਨੂੰ ਲੈ ਕੇ ਹੋਰ ਇੰਤਜ਼ਾਮ ਸਖਤ ਕੀਤੇ ਜਾ ਰਹੇ ਨੇ।

LEAVE A REPLY

Please enter your comment!
Please enter your name here