ਤਰਨ ਤਾਰਨ ’ਚ ਪੁੱਤਰ ਤੇ ਲੱਗੇ ਮਾਂ ਨਾਲ ਕੁੱਟਮਾਰ ਦੇ ਇਲਜ਼ਾਮ/ ਪੀੜਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਕੀਤੀ ਮੰਗ/ ਪੁੱਤਰ ਨੇ ਦੋਸ਼ ਨਕਾਰੇ, ਪੁਲਿਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ

0
9

ਤਰਨ ਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਖਾਲੜਾ ਵਿਖੇ ਇੱਕ ਕਲਯੁਗੀ ਪੁੱਤਰ ਵੱਲੋਂ ਆਪਣੀ ਬਜ਼ੁਰਗ ਮਾਂ ਨੂੰ ਕੁੱਟਮਾਰ ਕਰ ਕੇ ਘਰੋਂ ਬਾਹਰ ਕੱਢਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ।  ਘਰ ਦੇ ਬਾਹਰ ਬੈਠੀ ਪੀੜਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਐ। ਪੀੜਤਾ ਕਮਲੇਸ਼ ਰਾਣੀ ਦੇ ਦੱਸਣ ਮੁਤਾਬਕ ਉਸ ਦੀਆਂ ਧੀਆਂ ਤੇ ਇਕ ਪੁੱਤਰ ਐ। ਧੀਆਂ ਵਿਆਹੀਆਂ ਹੋਈਆਂ ਨੇ। ਉਸ ਦੇ ਪਤੀ ਦੀ 20 ਸਾਲ ਪਹਿਲਾਂ ਮੌਤ ਹੋ ਚੁੱਕੀ ਐ। ਉਸ ਦਾ ਲੜਕਾ ਦੀਪਕ ਕੁਮਾਰ ਸ਼ਰਾਬ ਪੀਣ ਦਾ ਆਦੀ ਐ, ਜੋ ਨਸ਼ੇ ਵਿਚ ਉਸ ਨਾਲ ਕੁੱਟਮਾਰ ਕਰਦਾ ਐ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਐ। ਪੀੜਤ ਨੇ ਇਨਸਾਫ ਦੀ ਮੰਗ ਕੀਤੀ ਐ। ਉਧਰ ਬਜ਼ੁਰਗ ਦੇ ਪੁੱਤਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਸ ਦੀ ਮਾਂ ਨੇ ਸਾਰੀ ਜਾਇਦਾਦ ਕੁੜੀਆਂ ਦੇ ਨਾਮ ਕਰਵਾ ਦਿੱਤੀ ਐ ਅਤੇ ਹੁਣ ਉਸ ਨੂੰ ਘਰੋਂ ਕੱਢਣ ਲਈ ਝੂਠੇ ਬਿਆਨ ਦਿੱਤੇ ਜਾ ਰਹੇ ਨੇ। ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਐ।  ਪੀੜਤਾ ਦੇ ਦੱਸਣ ਮੁਤਾਬਕ ਉਹ ਬਿਮਾਰ ਰਹਿੰਦੀ ਹੈ ਅਤੇ ਅਤੇ ਆਪਣਾ ਖਰਚਾ ਚਲਾਉਣ ਲਈ ਉਹ ਸਰਕਾਰੀ ਕਣਕ ਵਾਲਾ ਡੀਪੂ ਚਲਾਉਂਦੀ ਹੈ ਪਰ ਉਸ ਦਾ ਲੜਕਾ ਦੀਪਕ ਕੁਮਾਰ ਹਰ ਰੋਜ਼ ਸ਼ਰਾਬ ਪੀ ਕੇ ਉਸ ਨਾਲ ਲੜਾਈ ਝਗੜਾ ਕਰਦਾ ਹੈ ਅਤੇ ਬੀਤੀ ਰਾਤ ਵੀ ਉਸ ਵੱਲੋਂ ਸ਼ਰਾਬ ਪੀ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਸ਼ਰਾਬੀ ਹੋਣ ਕਰਕੇ ਪਹਿਲਾਂ ਪਿਤਾ ਵੱਲੋਂ ਦਿੱਤੀ ਦੁਕਾਨ ਵੇਚ ਦਿੱਤੀ ਸੀ ਅਤੇ ਹੁਣ ਘਰ ਵੀ ਵੇਚਣਾ ਚਾਹੁੰਦਾ ਸੀ ਜਿਸ ਕਰਕੇ ਮਜਬੂਰ ਹੋ ਕੇ ਉਸ ਨੇ ਘਰ ਅਤੇ ਦੁਕਾਨ ਆਪਣੀ ਲੜਕੀਆਂ ਦੇ ਨਾਂ ਲਵਾ ਦਿੱਤੀ, ਜਿਸ ਕਾਰਨ ਉਸ ਦਾ ਲੜਕਾ ਉਸ ਨਾਲ ਦੁਰਵਿਵਹਾਰ ਕਰਦਾ ਐ।  ਉਧਰ ਪੀੜਤਾ ਦੇ ਲੜਕੇ ਦੀਪਕ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਉਸ ਨੇ ਆਪਣੀ ਮਾਂ ਨਾਲ ਕੋਈ ਵੀ ਕੁੱਟਮਾਰ ਨਹੀਂ ਕੀਤੀ ਅਤੇ ਨਾ ਹੀ ਕੋਈ ਲੜਾਈ ਝਗੜਾ ਕੀਤਾ ਹੈ ਉਲਟਾ ਉਸ ਦੀ ਮਾਂ ਉਸ ਨੂੰ ਝੂਠੇ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ। ਦੀਪ ਕੁਮਾਰ ਨੇ ਦੱਸਿਆ ਕਿ ਪਹਿਲਾਂ ਤਾਂ ਸਾਰੀ ਜਾਇਦਾਦ ਉਸ ਦੀ ਮਾਂ ਨੇ ਲੜਕੀਆਂ ਦੇ ਨਾਂ ਲਵਾ ਦਿੱਤੀ ਅਤੇ ਹੁਣ ਉਸ ਨੂੰ ਘਰੋਂ ਬਾਹਰ ਕੱਢਣਾ ਚਾਹੁੰਦੇ ਹਨ ਜਿਸ ਕਰਕੇ ਇਹ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਹਨ। ਇਸ ਸਾਰੇ ਮਾਮਲੇ ਬਾਰੇ ਥਾਣਾ ਖਾਲੜਾ ਦੇ ਐਸਐਚਓ ਰਣਜੀਤ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਥਾਣਾ ਬੁਲਾਰਿਆ ਗਿਆ ਐ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ  ਮੁਤਾਬਕ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here