Health & FitnessHealth & Tipsਸਿਹਤਪੰਜਾਬ ਪੰਜਾਬ ਸਮੇਤ ਉਤਰੀ ਭਾਰਤ ’ਚ ਗਰਮ ਹਵਾਵਾਂ ਦਾ ਪ੍ਰਕੋਪ ਜਾਰੀ/ ਬੱਚਿਆਂ ਦੀ ਮਾਹਿਰ ਡਾ. ਰੰਧਾਵਾ ਨੇ ਸਾਂਝਾ ਕੀਤੇ ਬਚਾਅ ਦੇ ਗੁਰ/ ਦੁਪਹਿਰ ਵੇਲੇ ਘਰ ਤੋਂ ਬਾਹਰ ਨਾ ਜਾਣ ਦੀ ਦਿੱਤੀ ਸਲਾਹ By admin - June 10, 2025 0 17 Facebook Twitter Pinterest WhatsApp ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਅੰਦਰ ਗਰਮੀ ਦੀ ਪਰਕੋਪ ਲਗਾਤਾਰ ਵੱਧ ਰਿਹਾ ਐ। ਗੱਲ ਜੇਕਰ ਗੁਰੂ ਨਗਰੀ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਇੱਥੇ ਵੀ ਤਾਪਮਾਨ 44 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਐ। ਇਸੇ ਦੌਰਾਨ ਬੱਚਿਆਂ ਦੀ ਮਾਹਿਰ ਡਾਕਟਰ ਹਰਮਨਜੀਤ ਕੌਰ ਨੇ ਬੱਚਿਆਂ ਦੀ ਸੰਭਾਲ ਲਈ ਮਾਪਿਆਂ ਨੂੰ ਵਿਸ਼ੇਸ਼ ਸਲਾਹ ਦਿੱਤੀ ਐ। ਡਾਕਟਰ ਰੰਧਾਵਾ ਨੇ ਕਿਹਾ ਕਿ ਵਧਦੀ ਗਰਮੀ ਵਿੱਚ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਮੇਂ ਬੱਚਿਆਂ ਨੂੰ ਪਾਣੀ ਪਿਲਾਉਂਦੇ ਰਹਿਣਾ ਚਾਹੀਦਾ ਐ। ਉਹਨਾਂ ਕਿਹਾ ਕਿ ਦੁਪਹਿਰ ਸਮੇਂ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਲੈ ਕੇ ਜਾਣਾ ਚਾਹੀਦਾ ਜੇਕਰ ਬਹੁਤ ਜਰੂਰੀ ਕੰਮ ਹੈ ਤਾਂ ਬੱਚਿਆਂ ਦਾ ਸਿਰ ਢੱਕ ਕੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਦੱਸਣਯੋਗ ਐ ਕਿ ਲਗਾਤਾਰ ਵਧਦੀ ਗਰਮੀ ਦੇ ਮੱਦੇਨਜਰ ਮੌਸਮ ਵਿਭਾਗ ਨੇ ਪੰਜਾਬ ਅੰਦਰ ਹੀਟ ਵੇਵ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਅੰਦਰ ਤਾਪਮਾਨ 44 ਡਿਗਰੀ ਤੋਂ ਵਧੇਰੇ ਚੱਲ ਰਿਹਾ ਹੈ ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਵੀ ਤਾਪਮਾਨ 44 ਡਿਗਰੀ ਦੇ ਕਰੀਬ ਪਹੁੰਚ ਚੁੱਕਾ ਹੈ। ਉੱਥੇ ਹੀ ਵੱਧ ਇਸ ਗਰਮੀ ਕਰਕੇ ਬੱਚਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਬੱਚਿਆਂ ਦੀ ਮਾਹਰ ਡਾਕਟਰ ਹਰਮਨਜੀਤ ਕੌਰ ਰੰਧਾਵਾ ਨੇ ਮਾਪਿਆਂ ਨੂੰ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਐ।