Viral Newsਪੰਜਾਬ ਮਲੋਟ ’ਚ ਕੈਬਨਿਟ ਮੰਤਰੀ ਨੇ ਲਾਇਆ ਲੋਕ ਦਰਬਾਰ/ ਲੋਕ ਦਰਬਾਰ ਦੌਰਾਨ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ/ ਕਿਹਾ, 11 ਸਾਲਾਂ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ By admin - June 9, 2025 0 132 Facebook Twitter Pinterest WhatsApp ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅੱਜ ਆਪਣੇ ਹਲਕਾ ਮਾਲੋਟ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਲੋਕ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਲੋਕਾਂ ਦੇ ਮਸਲੇ ਮੌਕੇ ਤੇ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਮੌਕੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਰਹਿੰਦੇ ਕੰਮਾਂ ਨੂੰ ਛੇਤੀ ਨੇਪਰੇ ਚਾੜਣ ਵੱਲ ਧਿਆਨ ਦਿੱਤਾ ਜਾ ਰਿਹਾ ਐ, ਜਿਸ ਦੇ ਤਹਿਤ ਆਉਂਦੇ ਦਿਨਾਂ ਦੌਰਾਨ ਕੰਮਾਂ ਨੂੰ ਮੁਕੰਮਲ ਕਰ ਕੇ ਉਦਘਾਟਨ ਕੀਤੇ ਜਾਣਗੇ। ਲੁਧਿਆਣਾ ਜ਼ਿਮਨੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਐ ਅਤੇ ਇੱਥੇ ਜਿੱਤ ਆਮ ਆਦਮੀ ਪਾਰਟੀ ਦੀ ਹੀ ਹੋਵੇਗਾ। ਕੇਂਦਰ ਦੇ 11 ਸਾਲ ਪੂਰੇ ਹੋਣ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਨੇ 11 ਸਾਲਾਂ ਦੌਰਾਨ ਪੰਜਾਬ ਲਈ ਕੁੱਝ ਨਹੀਂ ਕੀਤੇ ਅਤੇ ਪੰਜਾਬ ਦੇ ਬੀਜੇਪੀ ਆਗੂ ਵੀ ਸੂਬੇ ਲਈ ਕੁੱਝ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਬੀਜੇਪੀ ਦੀਆਂ ਨੀਤੀਆਂ ਹਮੇਸ਼ਾ ਹੀ ਪੰਜਾਬ ਵਰੋਧੀ ਰਹੀਆਂ ਹਨ। ਮੇਰੇ ਆਪਣੇ ਵਿਭਾਗ ਦਾ 300 ਕਰੋੜ ਬਕਾਇਆ ਪਿਆ ਤੇ ਪੇਂਡੂ ਵਿਭਾਗ ਦਾ 8 ਹਜਾਰ ਕਰੋੜ ਰੋਕੀ ਬੈਠੇ ਹਨਂ। ਇਸ ਤੋਂ ਪਤਾ ਲੱਗਦਾ ਬੀਜੇਪੀ ਕਦੀ ਵੀ ਪੰਜਾਬ ਦੇ ਹੱਕ ਵਿਚ ਨਹੀਂ ਰਹੀ। ਕਾਂਗਰਸੀ ਆਗੂਆਂ ਵਲੋਂ ਪੰਜਾਬ ਵਿਚ ਦਿੱਲੀ ਦੇ ਚੇਹਰੇ ਲਿਆ ਕੇ ਲਾਉਣ ਦੇ ਬਿਆਨਾ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾਂ ਫੇਰ ਲੈਣਾ ਚਾਹੀਦਾ ਐ। ਜੂਨ 84 ਤੋਂ ਲੈ ਕੇ ਬੀਬੀਐਮਬੀ ਵਰਗੇ ਅਨੇਕਾਂ ਮਸਲੇ ਨੇ ਜੋ ਇਨ੍ਹਾਂ ਦੀ ਦੇਣ ਨੇ ਜਦਕਿ ਮੌਜੂਦਾ ਸਰਕਾਰ ਨੇ ਇਨ੍ਹਾਂ ਮਸਲਿਆਂ ਵਿਚ ਪੰਜਾਬ ਦੇ ਹਿੱਤਾਂ ਦੀ ਰਾਖੀ ਕੀਤੀ ਐ।