ਪੰਜਾਬ ਜੂਨ-84 ਦੀਆਂ ਘਟਨਾਵਾਂ ਬਾਰੇ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ/ ਸਿੱਖਾਂ ਨੂੰ ਜੂਨ-84 ਭੁੱਲ ਜਾਣ ਦੀਆਂ ਦਿੱਤੀਆਂ ਸਲਾਹਾਂ ’ਤੇ ਚੁੱਕੇ ਸਵਾਲ/ ਕਿਹਾ, ਸਮੇਂ ਦੀ ਸਰਕਾਰ ਨੇ ਸਿਆਸੀ ਲਾਹਾ ਖੱਟਣ ਖਾਤਰ ਕੀਤਾ ਸੀ ਹਮਲਾ By admin - June 9, 2025 0 104 Facebook Twitter Pinterest WhatsApp ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁੱਝ ਸਮਕਾਲੀ ਫੌਜੀ ਅਧਿਕਾਰੀਆਂ ਵੱਲੋਂ ਜੂਨ-84 ਦੀਆਂ ਘਟਨਾਵਾਂ ਬਾਰੇ ਕੀਤੀਆਂ ਟਿੱਪਣੀਆਂ ਦਾ ਖੰਡਨ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਜੂਨ-84 ਦੀਆਂ ਘਟਨਾਵਾਂ ਨੂੰ ਭੁੱਲ ਜਾਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਪਰ ਸਿੱਖ ਕੌਮ ਇਨ੍ਹਾਂ ਘਟਨਾਵਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੀ। ਉਨ੍ਹਾਂ ਕਿਹਾ ਕਿ ਭਾਵੇਂ ਇਸ ਘੱਲੂਘਾਰੇ ਨੂੰ 41 ਸਾਲ ਦਾ ਲੰਮਾ ਅਰਸਾ ਬੀਤ ਚੁੱਕਾ ਐ ਪਰ ਸਿੱਖਾਂ ਦੇ ਜ਼ਖਮ ਅਜੇ ਵੀ ਅੱਲ੍ਹੇ ਨੇ ਅਤੇ ਸਿੱਖ ਕੰਮ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਫੌਜੀ ਜਨਰਲ ਨੇ ਫੌਜ ਵੱਲੋਂ ਹਮਲੇ ਤੋਂ ਜਵਾਬ ਦੇਣ ਦਾ ਇਕਸਾਫ ਕੀਤਾ ਐ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਮੇਂ ਦੀ ਸਰਕਾਰ ਵੱਲੋਂ ਆਪਣੀ ਸਿਆਸਤ ਚਮਕਾਉਣ ਲਈ ਕੀਤਾ ਗਿਆ ਸੀ।