Uncategorized ਫਤਹਿਗੜ੍ਹ ਸਿਵਲ ਹਸਪਤਾਲ ਵਿਖੇ ਸਾਂਝ ਰਾਤ ਪ੍ਰੋਜੈਕਟ ਸ਼ੁਰੂ/ ਡੀਜੀਪੀ ਗੁਰਪ੍ਰੀਤ ਕੌਰ ਦਿਓ ਵੱਲੋਂ ਕੀਤੀ ਗਿਆ ਉਦਘਾਟਨ By admin - May 28, 2025 0 170 Facebook Twitter Pinterest WhatsApp ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸਾਂਝ ਰਾਹਤ ਪ੍ਰੋਜੈਕਟ ਦੀ ਸ਼ੁਰੂਆਤ ਹੋ ਗਈ ਐ। ਇਸ ਦਾ ਉਦਘਾਟਨ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਦਿਓ ਵਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਦਿਓ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸਮਾਜ ਸੇਵੀ ਸੰਸਥਾਵਾਂ ਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਕੰਮ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਅਜਿਹੀਆਂ ਮਹਿਲਾਵਾਂ ਵੀ ਹਨ ਜਿਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਪਤਾ ਨਹੀਂ ਹੁੰਦਾ। ਜਿਸ ਦੇ ਲਈ ਇਹ ਸਾਂਝ ਰਹਿਤ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਿੱਚ ਇੱਕ ਮਹਿਲਾ ਪੁਲਿਸ ਮਿੱਤਰ ਅਤੇ ਇੱਕ ਸਕਾਈਟਿਸਟ ਬਿਠਾਇਆ ਜਾਵੇਗਾ ਜੋ ਹਸਪਤਾਲ ਦੇ ਵਾਰਡਾਂ ਵਿਚ ਘਰੇਲੂ ਝਗੜੇ ਸਬੰਧੀ ਆਏ ਕੇਸਾਂ ਦੀ ਰੋਜ਼ਾਨਾ ਪੜਤਾਲ ਕਰੇਗਾ, ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਇਆ ਕਰੇਗੀ।