ਫਾਜਿਲਕਾ ਦੇ ਨਿੱਜੀ ਸਕੂਲ ਬਾਹਰ ਮਾਪਿਆਂ ਦਾ ਹੰਗਾਮਾ/ ਗੇਟ ਬੰਦ ਕਰ ਕੇ ਪ੍ਰਗਟਾਇਆ ਰੋਸ/ ਵਾਧੂ ਵਸੂਲੀ ਕਰਨ ਦਾ ਕੀਤਾ ਵਿਰੋਧ

0
5

ਫਾਜਿਲਕਾ ਦੇ ਇਕ ਨਿੱਜੀ ਸਕੂਲ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਮਾਪਿਆਂ ਨੇ ਸਕੂਲ ਦੇ ਗੇਟ ਬੰਦ ਕਰ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮਾਪਿਆਂ ਦਾ ਇਲਜਾਮ ਸੀ ਕਿ ਸਕੂਲ ਪ੍ਰਬੰਧਕਾਂ ਵੱਲੋਂ ਰੋਬੋਟਿਕਸ ਫੰਡ ਦੇ ਨਾਮ ਤੇ 300 ਰੁਪਏ ਵੱਧ ਵਸੂਲੇ ਜਾ ਰਹੇ ਨੇ ਜੋ ਉਹ ਨਹੀਂ ਦੇਣਾ ਚਾਹੁੰਦੇ। ਮਾਪਿਆਂ ਦਾ ਕਹਿਣਾ ਸਿ ਕਿ ਸਕੂਲ ਪ੍ਰਬੰਧਕ ਆਪਣੀ ਮਨਮਾਨੀ ਕਰ ਰਹੇ ਨੇ ਜੋ ਉਹ ਨਹੀਂ ਚੱਲਣ ਦੇਣਗੇ। ਉਹਨਾਂ ਕਿਹਾ ਕਿ ਜਿਹੜੀ ਨਵੀਂ ਤਕਨੀਕ ਦੀ ਸਿੱਖਿਆ ਦਾ ਹਵਾਲਾ ਦੇ ਕੇ ਇਹ ਫੰਡ ਚਾਰਜ ਕੀਤਾ ਜਾ ਰਿਹਾ ਹੈ, ਇਹੀ ਸਿੱਖਿਆ ਬਾਕੀ ਸਾਰੇ ਸਕੂਲਾਂ ਦੇ ਵਿੱਚ ਬਿਨਾਂ ਫੰਡ ਚਾਰਜ ਕੀਤੇ ਦਿੱਤੀ ਜਾ ਰਹੀ ਹੈl ਉਧਰ ਸਕੂਲ ਪ੍ਰਿੰਸੀਪਲ ਨੇ ਮਾਪਿਆਂ ਨਾਲ ਮੀਟਿੰਗ ਕਰ ਕੇ ਵਿਚਕਾਰਲਾ ਰਸਤਾ ਕੱਢਣ ਦੀ ਗੱਲ ਕਹੀ ਐ। ਬੱਚਿਆਂ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਅਗਰ ਮਾਪੇ ਕਿਸੇ ਵੀ ਮਸਲੇ ਨੂੰ ਲੈ ਕੇ ਪ੍ਰਿੰਸੀਪਲ ਕੋਲ ਜਾਂਦੇ ਨੇ ਤਾਂ ਪ੍ਰਿੰਸੀਪਲ ਵੱਲੋਂ ਤਰਕ ਦਿੱਤਾ ਜਾਂਦਾ ਕਿ ਤੁਸੀਂ ਆਪਣਾ ਬੱਚਾ ਸਕੂਲ ਤੋਂ ਹਟਵਾ ਸਕਦੇ ਹੋ ਪਰ ਸਕੂਲ ਦੀ ਮਨਮਾਨੀ ਨਹੀਂ ਚੱਲਣ ਦਿੱਤੀ ਜਾਵੇਗੀ। ਹਾਲਾਂਕਿ ਉਧਰ ਸਕੂਲ ਦੇ ਪ੍ਰਿੰਸੀਪਲ ਦਾ ਬਿਆਨ ਵੀ ਸਾਹਮਣੇ ਆ ਗਿਆ ਜਿਨਾਂ ਦਾ ਕਹਿਣਾ ਕਿ ਬੱਚਿਆਂ ਦੇ ਮਾਪਿਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚੋਂ  300 ਵਿੱਚੋਂ 125 ਛੂਟ ਵੀ ਦਿੱਤੀ ਗਈ ਇਸ ਦੇ ਬਾਵਜੂਦ ਅਗਰ ਇਹ ਫੰਡ ਨਹੀਂ ਦੇਣਾ ਚਾਹੁੰਦੇ ਤੋਂ ਇਸਦੇ ਲਈ ਬੈਠਕ ਕਰਕੇ ਫੈਸਲਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here