Uncategorized ਜਲੰਧਰ ਪੁਲਿਸ ਨੇ ਤਸਕਰ ਭਰਾਵਾਂ ਦੇ ਘਰ ’ਤੇ ਚਲਾਇਆ ਬੁਲਡੋਜ਼ਰ/ ਨਸ਼ੇ ਦੀ ਕਮਾਈ ਨਾਲ ਬਣਾਏ ਘਰ ਨੂੰ ਕੀਤਾ ਢਹਿ-ਢੇਰੀ/ ਨਸ਼ਾ ਤਸਕਰਾਂ ਨੂੰ ਕਾਰਵਾਈ ਲਈ ਤਿਆਰ ਰਹਿਣ ਦੀ ਦਿੱਤੀ ਚਿਤਾਵਨੀ By admin - May 23, 2025 0 5 Facebook Twitter Pinterest WhatsApp ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਅੰਦਰ ਨਸ਼ਾ ਤਸਕਰਾਂ ਤੇ ਸਿਕੰਜਾ ਕੱਸਿਆ ਜਾ ਰਿਹਾ ਐ। ਇਸੇ ਤਹਿਤ ਕਾਰਵਾਈ ਕਰਦਿਆਂ ਜਲੰਧਰ ਪੁਲਿਸ ਨੇ ਨਸ਼ਾ ਤਸਕਰਾਂ ਭਰਾਵਾਂ ਦੇ ਘਰ ਤੇ ਬੁਲਲੋਜ਼ਰ ਚਲਾਇਆ ਐ। ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਇਹ ਕਾਰਵਾਈ ਜਲੰਧਰ ਦੇ ਗੜ੍ਹਾ ਦੇ ਫਗਵਾੜੀ ਮੁਹੱਲੇ ਵਿੱਚ ਕੀਤੀ ਗਈ ਐ। ਕਾਰਵਾਈ ਦੌਰਾਨ, ਪੁਲਿਸ ਨੇ ਇਲਾਕੇ ਵਿੱਚ ਬੈਰੀਕੇਡ ਲਗਾ ਕੇ ਸੜਕਾਂ ਬੰਦ ਕਰ ਦਿੱਤੀਆਂ। ਹਾਲਾਂਕਿ ਕਾਰਵਾਈ ਦੌਰਾਨ ਪਰਿਵਾਰ ਨੇ ਵਿਰੋਧ ਕੀਤਾ, ਪਰ ਨਿਗਮ ਨੇ ਆਪਣੀ ਕਾਰਵਾਈ ਜਾਰੀ ਰੱਖੀ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਰੂਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਦੀ ਟੀਮ ਵੱਲੋਂ ਇਹ ਕਾਰਵਾਈ ਗੈਰ-ਕਾਨੂੰਨੀ ਉਸਾਰੀ ਕਾਰਨ ਕੀਤੀ ਗਈ ਹੈ। ਇਸ ਦੌਰਾਨ ਨਗਰ ਨਿਗਮ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਜਿਸ ਕਾਰਨ ਪੁਲਿਸ ਨੇ ਇਸ ਕਾਰਵਾਈ ਲਈ ਨਗਰ ਨਿਗਮ ਦੀ ਟੀਮ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਏਸੀਪੀ ਨੇ ਕਿਹਾ ਕਿ ਜਿਸ ਘਰ ਵਿੱਚ ਕਾਰਵਾਈ ਕੀਤੀ ਗਈ ਹੈ, ਉਹ ਤਿੰਨ ਭਰਾਵਾਂ ਦਾ ਹੈ। ਜਿਨ੍ਹਾਂ ਵਿਚੋਂ ਸੰਜੀਵ ਜੇਲ੍ਹ ਵਿੱਚ ਹੈ ਅਤੇ ਦੂਜਾ ਦੋਸ਼ੀ ਕਾਲੀ ਫਰਾਰ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਥਾਣਾ 7 ਦੇ ਅਧੀਨ ਆਉਂਦੇ ਖੇਤਰ ਵਿੱਚ ਵਾਪਰੀ। ਜਾਂਚ ਦੌਰਾਨ ਪਤਾ ਲੱਗਾ ਕਿ ਦੋਵਾਂ ਮੁਲਜ਼ਮਾਂ ਖ਼ਿਲਾਫ਼ 12 ਮਾਮਲੇ ਦਰਜ ਹਨ। ਜਿਸ ਵਿੱਚ ਐਨਡੀਪੀਐਸ ਐਕਟ ਤਹਿਤ 3 ਮਾਮਲੇ ਦਰਜ ਨੇ, ਜਿਸ ਵਿੱਚ 2025 ਦਾ ਇੱਕ ਕੇਸ ਅਤੇ 2019 ਅਤੇ 2020 ਦੇ ਕੇਸ ਸ਼ਾਮਲ ਨੇ।