ਜਲੰਧਰ ’ਚ ਨਸ਼ਾ ਤਸਕਰ ਖਿਲਾਫ਼ ਨਿਤਰੇ ਮੁਹੱਲੇ ਦੇ ਲੋਕ/ ਮੌਕੇ ’ਤੇ ਪਹੁੰਚੀ ਪੁਲਿਸ ਨੇ ਹਿਰਾਸਤ ’ਚ ਲਿਆ ਤਸਕਰ

0
5

ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਮੁਹਿੰਮ ਦਰਮਿਆਨ ਲੋਕਾਂ ਅੰਦਰ ਵੀ ਨਸ਼ਾ ਤਸਕਰਾਂ ਦਾ ਖੌਫ ਖਤਮ ਹੋਣਾ ਸ਼ੁਰੂ ਹੋ ਗਿਆ ਐ। ਇਸ ਦੀ ਮਿਸਾਲ ਜਲੰਧਰ ਦੇ ਗੜ੍ਹਾ ਮੁਹੱਲੇ ਤੋਂ ਸਾਹਮਣੇ ਆਈ ਐ, ਜਿੱਥੇ ਸਥਾਨਕ ਵਾਸੀਆਂ ਨੇ ਨਸ਼ਾ ਤਸਕਰਾਂ ਖਿਲਾਫ ਨਿਤਰਦਿਆਂ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਰੇਡ ਕਰ ਕੇ ਨਸ਼ਾ ਤਸਕਰ ਨੂੰ ਹਿਰਾਸਤ ਵਿਚ ਲੈ ਲਿਆ। ਲੋਕਾਂ ਦਾ ਇਲਜ਼ਾਮ ਸੀ ਕਿ ਇਹ ਸਖਸ਼ ਕਾਫੀ ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਰਿਹਾ ਸੀ, ਜਿਸ ਤੋਂ ਤੰਗ ਆ ਕੇ ਪੁਲਿਸ ਨੂੰ ਸੂਚਨਾ ਦੇ ਕੇ ਕਾਰਵਾਈ ਕਰਵਾਈ ਗਈ ਐ। ਪੁਲਿਸ ਨੇ ਮੁਹੱਲਾ ਵਾਸੀਆਂ ਦੇ ਸ਼ਿਕਾਇਤ ਦੇ ਅਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here