Uncategorized ਗੁਰਦਾਸਪੁਰ ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਤਲ/ ਭੂਆਂ ਦੇ ਪੁੱਤਰ ਨੇ ਟਰੈਕਟਰ ਹੇਠ ਕੁਚਲਿਆ ਮਾਮੇ ਦਾ ਪੁੱਤ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਸ਼ੁਰੂ By admin - May 22, 2025 0 8 Facebook Twitter Pinterest WhatsApp ਗੁਰਦਾਸਪੁਰ ਵਿਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭੂਆ ਦੇ ਪੁੱਤਰ ਵੱਲੋਂ ਆਪਣੇ ਮਾਮੇ ਦੇ ਪੁੱਤਰ ਨੂੰ ਟਰੈਕਟਰ ਹੇਠਾਂ ਕੁਚਲ ਕੇ ਮਾਰ ਦੇਣ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪੁੱਤਰ ਜਸਕਰਨ ਸਿੰਘ ਆਪਣੇ ਭੂਆ ਦੇ ਮੁੰਡੇ ਬੂਟਾ ਸਿੰਘ ਦਾ ਟਰੈਕਟਰ ਚਲਾਉਣ ਦਾ ਕੰਮ ਕਰਦਾ ਸੀ ਅਤੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭੂਆ ਦੇ ਮੁੰਡਿਆਂ ਨੇ ਜਸਕਰਨ ਸਿੰਘ ਨੂੰ ਬੰਨ ਕੇ ਕੁੱਟਿਆ। ਜਦੋਂ ਉਸ ਦਾ ਪਿਤਾ ਉਸ ਨੂੰ ਛੁਡਾਉਣ ਲਈ ਗਿਆ ਤਾਂ ਮੁਲਜਮਾਂ ਨੇ ਉਸ ਤੇ ਟਰੈਕਟਰ ਚੜ੍ਹਾ ਕੇ ਕਤਲ ਕਰ ਦਿੱਤਾ। ਖਬਰਾਂ ਮੁਤਾਬਕ ਮ੍ਰਿਤਕ ਭੁਪਿੰਦਰ ਸਿੰਘ ਦਾ ਪੁੱਤਰ ਜਸਕਰਨ ਸਿੰਘ ਆਪਣੇ ਭੂਆ ਦੇ ਮੂੰਡੇ ਬੂਟਾ ਸਿੰਘ ਦਾ ਦਿਹਾੜੀ ਤੇ ਟਰੈਕਟਰ ਚਲਾਉਂਦਾ ਸੀ। ਬੂਟਾ ਸਿੰਘ ਪੈਸੇ ਨਾ ਦੇਣ ਕਾਰਨ ਜਸਕਰਨ ਸਿੰਘ ਨੇ ਕਿਸੇ ਹੋਰ ਦਾ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ। ਇਸੇ ਰੰਜ਼ਿਸ਼ ਨੂੰ ਲੈ ਕੇ ਬੂਟਾ ਸਿੰਘ ਨੇ ਆਪਣੇ ਪੁੱਤਰ ਦੀ ਮਦਦ ਨਾਲ ਜਸਕਰਨ ਸਿੰਘ ਨੂੰ ਬੰਨ ਕੇ ਕੁੱਟਮਾਰ ਕੀਤੀ। ਘਟਨਾ ਦਾ ਪਤਾ ਚੱਲਣ ਬਾਅਦ ਜਦੋਂ ਜਸਕਰਨ ਸਿੰਘ ਦਾ ਪਿਤਾ ਭੁਪਿੰਦਰ ਸਿੰਘ ਆਪਣੇ ਪੁੱਤਰ ਨੂੰ ਛੁਡਾਉਣ ਗਿਆ ਤਾਂ ਬੂਟਾ ਸਿੰਘ ਨੇ ਭੁਪਿੰਦਰ ਸਿੰਘ ਤੇ ਟਰੈਕਟਰ ਚੜਾ ਦਿੱਤਾ। ਦੱਸਿਆ ਗਿਆ ਹੈ ਕਿ ਬੂਟਾ ਸਿੰਘ ਨੇ ਭੁਪਿੰਦਰ ਸਿੰਘ ਨੂੰ ਤਿੰਨ ਚਾਰ ਵਾਰ ਟਰੈਕਟਰ ਨਾਲ ਕੁਚਲਿਆ ਜਿਸ ਤੋਂ ਬਾਅਦ ਭੁਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਸਕਰਨ ਆਪਣੇ ਮ੍ਰਿਤਕ ਪਿਤਾ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲੈ ਕੇ ਆਇਆ ਤਾਂ ਇੱਥੇ ਡਾਕਟਰ ਭੁਪਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।