ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦਾ ਸੁਖਬੀਰ ਬਾਦਲ ’ਤੇ ਸ਼ਬਦੀ ਹਮਲਾ/ ਗਡਾਲਾ ਦਫਤਰ ਘੇਰਨ ਦੇ ਐਲਾਨ ਨੂੰ ਲੈ ਕੇ ਦਿੱਤੀ ਚਿਤਾਵਨੀ/ ਕਿਹਾ, ਹਜ਼ਾਰਾਂ ਏਕੜ ਜ਼ਖੀਨਾਂ ਖਰੀਦਣ ਵਾਲਿਆਂ ਦੀ ਲਿਸਟ ਕਰਾਂਗੇ ਜਨਤਕ

0
6

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੁਖਬੀਰ ਬਾਦਲ ਨੂੰ ਗਲਾਡਾ ਦਫਤਰ ਘੇਰਣ ਦੀ ਚਿਤਵਾਨੀ ਨੂੰ ਲੈ ਕੇ ਕਰਾਰਾ ਜਵਾਬ ਦਿੱਤਾ ਐ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਅਜਿਹੇ ਬਿਆਨ ਦੇ ਰਹੇ ਨੇ ਪਰ ਇਨ੍ਹਾਂ ਦੇ ਕਾਲੇ ਚਿੱਠੇ ਸਾਡੇ ਕੋਲ ਮੌਜੂਦ ਨੇ, ਜਿਨ੍ਹਾਂ ਨੂੰ ਛੇਤੀ ਹੀ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਤੋੰ ਲੋਕ ਤੇ ਕਿਸਾਨ ਖੁਸ਼ ਨੇ ਪਰ ਸੁਖਬੀਰ ਬਾਦਲ ਵਰਗਿਆਂ ਨੂੰ ਇਹ ਗਵਾਰਾ ਨਹੀਂ ਐ, ਜਿਸ ਕਾਰਨ ਉਹ ਅਜਿਹੇ ਬਿਆਨ ਦੇ ਰਹੇ ਨੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਚਹੇਤਿਆਂ ਨੇ ਹਜ਼ਾਰਾਂ ਏਕੜ ਜ਼ਮੀਨਾਂ ਖਰੀਦ ਕੇ ਰੱਖੀਆਂ ਹੋਈਆਂ ਨੇ, ਜੋ ਸੁਖਬੀਰ ਬਾਦਲ ਨੂੰ ਅਜਿਹਾ ਕਰਨ ਲਈ ਉਕਸਾ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਸੁਖਬੀਰ ਬਾਦਲ ਤੇ ਚਹੇਤਿਆਂ ਦੀ ਲਿਸਟ ਜਨਤਕ ਕਰਨਗੇ।

LEAVE A REPLY

Please enter your comment!
Please enter your name here