ਅੰਮ੍ਰਿਤਸਰ ਦੇ ਮਕਬੂਲਪੁਰ ’ਚ ਨਸ਼ੇ ਨਾਲ ਝੂੰਮੇ ਨੌਜਵਾਨ/ ਨਸ਼ੇ ਨਾਲ ਝੂਮਦੇ ਨੌਜਵਾਨਾਂ ਦੀ ਵੀਡੀਓ ਮੁੜ ਵਾਇਰਲ/ ਪੁਲਿਸ ਨੇ ਦਿੱਤੀ ਸਫਾਈ, ਕਿਹਾ, ਕਿਸੇ ਨੇ ਨਹੀਂ ਕੀਤੀ ਪੁਸ਼ਟੀ

0
5

ਗੁਰੂ ਨਗਰੀ ਅੰਮ੍ਰਿਤਸਰ ਦਾ ਮਕਬੂਲਪੁਰਾ ਇਲਾਕਾ ਨਸ਼ਿਆਂ ਨੂੰ ਲੈ ਕੇ ਇਕ ਵਾਰ ਮੁੜ ਚਰਚਾ ਵਿਚ ਐ। ਇਸ ਇਲਾਕੇ ਨਾਲ ਸਬੰਧਤ ਦੱਸੀ ਜਾ ਰਹੀ ਇਕ ਵੀਡੀਓ ਸ਼ੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਵਾਇਰਲ ਰਹੋ ਰਹੀ ਐ, ਜਿਸ ਵਿਚ ਕੁੱਝ ਨੌਜਵਾਨ ਨਸ਼ੇ ਵਿਚ ਝੂੰਮਦੇ ਦਿਖਾਈ ਦੇ ਰਹੇ ਨੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ  ਹੱਥਾ-ਪੈਰਾਂ ਦੀ ਪੈ ਗਈ ਐ। ਸਥਾਨਕ ਪੁਲਿਸ ਨੇ ਬਿਆਨ ਜਾਰੀ ਕਰਦਿਆਂ ਅਜਿਹੀ ਕਿਸੇ ਵੀ ਘਟਨਾ ਦੀ ਪੁਸ਼ਟੀ ਹੋਣ ਤੋਂ ਇਨਕਾਰ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਵੀਡੀਓ ਵਿਚ ਦਿਖਾਈ ਦਿੰਦੇ ਇਲਾਕੇ ਦੇ ਲੋਕਾਂ ਨਾਲ ਗੱਲ ਕੀਤੀ ਐ ਪਰ ਕਿਸੇ ਨੇ ਵੀ ਇੱਥੇ ਅਜਿਹਾ ਕੁੱਝ ਹੋਣ ਦੀ ਪੁਸ਼ਟੀ ਨਹੀਂ ਕੀਤੀ। ਪੁਲਿਸ ਨੇ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ ਐ। ਦੱਸਣਯੋਗ ਐ ਕਿ ਨਸ਼ਿਆਂ ਲਈ ਬਦਨਾਮ ਮਕਬੂਲਪੁਰਾ ਇਲਾਕੇ ਦੀਆਂ ਅਜਿਹੀਆਂ ਵੀਡੀਓ ਪਹਿਲਾਂ ਵੀ ਵਾਇਰਲ ਹੁੰਦੀਆਂ ਰਹੀਆਂ ਨੇ। ਪਿਛਲੇ ਸਾਲ ਇਕ ਕੁੜੀ ਦੀ ਅਜਿਹੀ ਵੀਡੀਓ ਵਾਇਰਲ ਹੋਈ ਸੀ, ਜਿਸ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਸੀ।

LEAVE A REPLY

Please enter your comment!
Please enter your name here