ਅਗਨੀਵੀਰ ਅਕਾਸ਼ਦੀਪ ਦੇ ਪਰਿਵਾਰ ਨੂੰ ਮਿਲੇ ਕਿਸਾਨ ਆਗੂ ਡੱਲੇਵਾਲ/ ਸ਼ਹੀਦ ਦੇ ਪਰਿਵਾਰ ਨਾਲ ਮਿਲ ਕੇ ਪ੍ਰਗਟਾਇਆ ਦੁੱਖ/ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪ੍ਰੋਗਰਾਮ ਉਲੀਕਣ ਦਾ ਐਲਾਨ

0
8

 

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਫਰੀਦਕੋਟ ਵਿਖੇ ਸ਼ਹੀਦ ਅਗਨੀਵੀਰ ਅਕਾਸ਼ਦੀਪ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਅਗਨੀਵੀਰ ਆਕਾਸ਼ਦੀਪ ਸਿੰਘ ਨੂੰ ਸ਼ਹੀਦ ਦਾ ਦਰਜਾ ਨਾ ਦੇਣਾ ਅਤੀ ਮੰਦਭਾਗਾ ਐ। ਸਰਕਾਰਾਂ ਦੇ ਇਸ ਰਵੱਈਏ ਕਾਰਨ ਜਿੱਥੇ ਪਰਿਵਾਰ ਨੂੰ ਭਾਰੀ ਦੁੱਖ ਪਹੁੰਚਿਆ ਐ ਉੱਥੇ ਹੀ ਫੌਜ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਦੇ ਮਨੋਬਲ ਨੂੰ ਵੀ ਡੇਗਿਆ ਐ। ਉਹਨਾਂ ਕਿਹਾ ਕਿ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਿਲਾਉਣ ਲਈ ਜੋ ਵੀ ਲੜਾਈ ਲੜਨੀ ਪਈ ਅਸੀਂ ਲੜਾਂਗੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਜੋ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਉਸ ਦੇ ਨਾਲ ਸਾਡੀ ਨੌਜਵਾਨੀ ਦਾ ਘਾਣ ਹੋ ਰਿਹਾ। ਉਹਨਾਂ ਕਿਹਾ ਕਿ ਆਕਾਸ਼ਦੀਪ ਜੋ ਕਿ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋਇਆ ਪਰ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਮਿਲਟਰੀ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ। ਉਹਨਾਂ ਕਿਹਾ ਕਿ ਭਾਵੇਂ ਸਰਕਾਰਾਂ ਅਤੇ ਮਿਲਟਰੀ ਆਕਾਸ਼ਦੀਪ  ਨੂੰ ਸ਼ਹੀਦ ਦਾ ਨਾਮ ਮੰਨੇ ਪਰ ਦੇਸ਼ ਵਾਸੀ ਅਤੇ ਅਸੀਂ ਉਸ ਨੂੰ ਹਮੇਸ਼ਾ ਉਸ ਦੀ ਸ਼ਹੀਦੀ ਲਈ ਯਾਦ ਕਰਾਂਗੇ। ਉਹਨਾਂ ਕਿਹਾ ਕਿ ਭਾਵੇਂ ਉਹ ਕਿਸਾਨ ਹੋਣ ਜਾਂ ਜਵਾਨ ਹੋਣ ਉਹ ਸਾਡੇ ਹੀ ਪੁੱਤ ਹਨ ਪਰ ਜਿਸ ਤਰੀਕੇ ਦੇ ਨਾਲ ਫੌਜ ਵਿੱਚ ਰੈਗੂਲਰ ਭਰਤੀ ਦੀ ਜਗ੍ਹਾ ਅਗਨੀ ਵੀਰ ਯੋਜਨਾ ਤਹਿਤ ਸਿਰਫ ਚਾਰ ਸਾਲਾਂ ਲਈ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਇਸ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਭਿਅੰਕਰ ਨਿਕਲਣਗੇ ਜਿਸ ਨਾਲ ਭਾਰਤੀ ਫੌਜ ਵਿੱਚ ਵੱਡੀ ਕਮੀ ਆਏਗੀ ਅਤੇ ਸਾਡੇ ਦੇਸ਼ ਦੀ ਸੁਰੱਖਿਆ ਖਤਰੇ ਵਿੱਚ ਪਏਗੀ। ਉਹਨਾਂ ਦੱਸਿਆ ਕਿ ਪਰਿਵਾਰ ਇਸ ਵਕਤ ਦੁੱਖ ਦੀ ਘੜੀ ਵਿੱਚ ਹੈ ਅਤੇ ਜਿਸ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ। ਉਹਨਾਂ ਕਿਹਾ ਕਿ ਆਕਾਸ਼ਦੀਪ ਦੀ ਮਾਤਾ ਦਾ ਹੌਸਲਾ ਅੱਜ ਟੁੱਟ ਚੁੱਕਾ ਹੈ ਕਿਉਂਕਿ ਕਿਤੇ ਨਾ ਕਿਤੇ ਉਹ ਆਪਣੇ ਦੂਜੇ ਪੁੱਤ ਨੂੰ ਵੀ ਫੌਜ ਵਿੱਚ ਭਰਤੀ ਕਰਵਾਉਣ ਲਈ ਤਿਆਰੀ ਕਰ ਰਹੀ ਸੀ ਅਤੇ ਉਸਦੇ ਨਾਲ 30- 35 ਬੱਚੇ ਹੋਰ ਵੀ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਤਿਆਰ ਸਨ ਪਰ ਅੱਜ ਉਨਾਂ ਸਭ ਦਾ ਦਿਲ ਟੁੱਟ ਚੁੱਕਾ ਅਤੇ ਉਹ ਭਾਰਤ ਦੀ ਸੈਨਾ ਵਿੱਚ ਭਰਤੀ ਹੋਣ ਤੋਂ ਭੱਜ ਰਹੇ ਨੇ । ਇਸ ਲਈ ਜੇਕਰ ਸਰਕਾਰਾਂ ਆਪਣੀ ਜਿੰਮੇਵਾਰੀ ਨਹੀਂ ਸਮਝਦੀਆਂ ਜਾਂ ਨਿਭਾਉਂਦੀਆਂ ਤਾਂ ਕਿਤੇ ਨਾ ਕਿਤੇ  ਨੌਜਵਾਨੀ ਨਾਲ ਇਹ ਖਿਲਵਾੜ ਹੋਵੇਗਾ ਅਤੇ ਰਲ ਕੇ ਸਾਨੂੰ ਇਸ ਸਬੰਧੀ ਲੜਾਈ ਲੜਨੀ ਹੋਵੇਗੀ।

LEAVE A REPLY

Please enter your comment!
Please enter your name here