ਹੁਸ਼ਿਆਰਪੁਰ ’ਚ ਦੁਕਾਨ ਤੇ ਮਕਾਨ ’ਚ ਵੱਜਿਆ ਬੇਕਾਬੂ ਟਰੱਕ/ ਜਾਨੀ ਨੁਕਸਾਨ ਤੋਂ ਬਚਾਅ, ਡਰਾਈਵਰ ਦੇ ਲੱਗੀਆਂ ਮਾਮੂਲੀ ਸੱਟਾਂ/ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ, ਪੁਲਿਸ ਕਰ ਰਹੀ ਜਾਂਚ

0
7

ਹੁਸ਼ਿਆਰਪੁਰ ਜ਼ਿਲ੍ਹੇ ਦੇ ਆਦਮਵਾਲ ਨੇੜੇ ਚਿੰਤਪੁਰਨੀ ਰੋਡ ‘ਤੇ ਰਾਤ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਐ। ਇੱਥੇ ਲੋਹੇ ਨਾਲ ਲੱਦਿਆ ਇੱਕ ਟਰੱਕ ਇੱਕ ਦੁਕਾਨ ਅਤੇ ਇੱਕ ਘਰ ਵਿੱਚ ਜਾ ਵੱਜਾ। ਗਨੀਮਤ ਇਹ ਰਹੀ ਕਿ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਵਜ੍ਹਾਂ ਡਰਾਈਵਰ ਨੂੰ ਨੀਂਦ ਆਉਣਾ ਦੱਸਿਆ ਜਾ ਰਿਹਾ ਐ। ਜਾਣਕਾਰੀ ਅਨੁਸਾਰ ਇਹ ਟਰੱਕ ਜਲੰਧਰ ਤੋਂ ਲੋਹੇ ਦਾ ਸਾਮਾਨ ਲੈ ਕੇ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ। ਇੱਥੇ ਆ ਕੇ ਟਰੱਕ ਡਰਾਈਵਰ ਸ਼ਿਵਮ ਸ਼ਰਮਾ ਨੂੰ ਨੀਂਦ ਦੀ ਝਮੱਕੀ ਲੱਗ ਗਈ ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦੁਕਾਨ ਅਤੇ ਇੱਕ ਘਰ ਵਿਚ ਜਾ ਵੱਜਾ। ਇਸ ਹਾਦਸੇ ਵਿਚ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਸਦਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਏਐਸਆਈ ਜਸਵੀਰ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਆਦਮਵਾਲ ਨੇੜੇ ਇੱਕ ਟਰੱਕ ਦੁਕਾਨ ਅਤੇ ਇੱਕ ਘਰ ਵਿੱਚ ਵੱਜਿਆ ਐ। ਜਦੋਂ ਮੌਕੇ ‘ਤੇ ਪਹੁੰਚੇ, ਤਾਂ ਅਸੀਂ ਦੇਖਿਆ ਕਿ ਟਰੱਕ ਨੇ ਬਿਜਲੀ ਦੇ ਖੰਭੇ ਵੀ ਤੋੜ ਦਿੱਤੇ ਸਨ ਅਤੇ ਦੁਕਾਨ ਅਤੇ ਘਰ ਵਿੱਚ ਦਾਖਲ ਹੋ ਗਿਆ ਸੀ। ਪੁਲਿਸ ਨੇ ਮੌਕੇ ‘ਤੇ ਹੀ ਡਰਾਈਵਰ ਸ਼ਿਵਮ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

LEAVE A REPLY

Please enter your comment!
Please enter your name here