Uncategorized ਫਾਜਿਲਕਾ ’ਚ ਬਜ਼ੁਰਗ ਜੋੜੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼/ ਐਸਐਸਐਫ ਟੀਮ ਨੇ ਬਚਾਈ ਜਾਨ By admin - May 21, 2025 0 7 Facebook Twitter Pinterest WhatsApp ਫਾਜਿਲਕਾ ਅਧੀਨ ਆਉਂਦੇ ਪਿੰਡ ਇਸਲਾਮ ਵਾਲਾ ਵਿਖੇ ਇਕ ਬਜੁਰਗ ਜੋੜੇ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਐ। ਖੁਸ਼ਕਿਸਮਤੀ ਨਾਲ ਪੁਲ ਤੇ ਤੈਨਾਤ ਐਸਐਸਐਫ ਟੀਮ ਨੇ ਸਮਾਂ ਰਹਿੰਦੇ ਕਾਰਵਾਈ ਕਰਦਿਆਂ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਖੁਦਕੁਸ਼ੀ ਦੀ ਕੋਸ਼ਿਸ਼ ਦੀ ਵਜ੍ਹਾ ਘਰੇਲੂ ਕਲੇਸ ਦੱਸਿਆ ਜਾ ਰਿਹਾ ਐ। ਐਸਐਸਐਫ ਟੀਮ ਨੇ ਪੀੜਤਾ ਨੂੰ ਮੁਢਲੀ ਸਹਾਇਤਾ ਦੇਣ ਬਾਦ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਐਸਐਸਐਫ ਟੀਮ ਦੇ ਦੱਸਣ ਮੁਤਾਬਕ ਬਜੁਰਗ ਕੋਲੋਂ ਕੁਝ ਨਗਦੀ, ਸੋਨਾ, ਡਾਕੂਮੈਂਟ ਅਤੇ ਇਕ ਸਕੂਟੀ ਬਰਾਮਦ ਹੋਈ ਐ। ਟੀਮ ਇੰਚਾਰਜ ਦੇਵੀ ਦਿਆਲ ਨੇ ਦਸਿਆ ਕਿ ਇਹ ਬਜੁਰਗ ਜੋੜਾ ਸਤੰਬਰ 2024 ਵਿਚ ਵੀ ਘਰੇਲੂ ਝਗੜੇ ਕਾਰਨ ਛਾਲ ਮਾਰਨ ਲਈ ਨਹਿਰ ਦੇ ਕੋਲ ਪੁੱਜਾ ਸੀ। ਜਿਸ ਨੂੰ ਐਸਐਸਐਫ ਟੀਮ ਨੇ ਅਜਿਹਾ ਕਰਨ ਤੋਂ ਰੋਕ ਲਿਆ ਸੀ। ਇਸ ਵਾਰ ਇਸ ਜੋੜੇ ਨੇ ਫਿਰ ਨਹਿਰ ਵਿਚ ਆ ਕੇ ਛਾਲ ਮਾਰ ਦਿੱਤੀ, ਜਿਸ ਦਾ ਪਤਾ ਲੱਗਣ ਬਾਅਦ ਕਾਰਵਾਈ ਕਰਦਿਆਂ ਸਥਾਨਕ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਬਾਹਰ ਕੱਢਿਆ ਗਿਆ ਐ। ਜਾਣਕਾਰੀ ਅਨੁਸਾਰ ਇਸ ਜੋੜੇ ਦਾ ਆਪਣੇ ਪੁੱਤਰ ਨਾਲ ਘਰੇਲੂ ਕਲੇਸ਼ ਚੱਲਦਾ ਐ, ਜਿਸ ਦੇ ਚਲਦਿਆਂ ਉਨ੍ਹਾਂ ਨੇ ਇਹ ਕਦਮ ਚੁੱਕਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।