ਤਰਨ ਤਾਰਨ ’ਚ ਤੇਜ਼ ਰਫ਼ਤਾਰ ਟਰੱਕ ਨੇ ਦਰੜੇ ਮੋਟਰ ਸਾਈਕਲ ਸਵਾਰ/ ਸਿਰ ਤੋਂ ਟਾਈਰ ਲੰਘਣ ਕਾਰਨ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖਮੀ

0
4

ਤਰਨ ਤਾਰਨ ਦੇ ਪਿੰਡ ਘਰਿਆਲਾ ਨੇੜੇ ਤੇਜ਼ ਰਫਤਾਰ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਮੋਟਰ ਸਾਈਕਲ ਪਤੀ ਦੀ ਮੌਤ ਹੋ ਗਈ ਜਦਕਿ ਉਸ ਦੇ ਪਿੱਛੇ ਬੈਠੀ ਪਤਨੀ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਸਵਰਨ ਸਿੰਘ ਆਪਣੀ ਪਤਨੀ ਸਮੇਤ ਮੋਟਰ ਸਾਈਕਲ ਤੇ ਸਵਾਰ ਹੋ ਕੇ ਘਰਿਆਲਾ ਬੱਸ ਅੱਡੇ ਤੋਂ ਘਰਿਆਲਾ ਸਟੇਸ਼ਨ ਵੱਲ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਇੱਕ ਤੇਜ਼ ਰਫਤਾਰ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਭਿਆਨਕ ਸੀ ਕਿ ਸਵਰਨ ਸਿੰਘ ਦੀ ਟਰੱਕ ਦੇ ਅਗਲੇ ਟਾਇਰ ਹੇਠ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ  ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here