ਗੁਰਦਾਸਪੁਰ ’ਚ ਚੋਰਾਂ ਦੇ ਹੌਂਸਲੇ ਬੁਲੰਦ/ ਨਾਲੇ ਦਾ ਜੰਗਲਾਂ ਪੁੱਟ ਕੇ ਫਰਾਰ ਹੋਏ ਚੋਰ/ ਲੋਕ ਬੋਲੇ, ਪੁਲਿਸ ਕਹਿੰਦੀ ਕਾਹਦੀ ਲਿਖੀਏ ਰਿਪੋਰਟ

0
5

ਗੁਰਦਾਸਪੁਰ ਸ਼ਹਿਰ ਅੰਦਰ ਚੋਰਾਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਨੇ। ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਗਏ ਨੇ ਕਿ ਉਹ ਹੁਣ ਲੋਕਾਂ ਦੇ ਘਰਾਂ ਤੇ ਦੁਕਾਨਾਂ ਤੋਂ ਇਲਾਵਾ ਗਲੀਆਂ ਵਿਚ ਬਣੇ ਨਾਲਿਆਂ ਦੇ ਜੰਗਲੇ ਵੀ ਚੋਰੀ ਕਰਨ ਲੱਗੇ ਨੇ। ਇਸ ਦੀ ਤਾਜ਼ਾ ਮਿਸਾਲ ਸ਼ਹਿਰ ਦੇ ਗੀਤਾ ਭਵਨ ਰੋਡ ਤੋਂ ਸਾਹਮਣੇ ਆਈ ਐ, ਜਿੱਥੇ ਸਥਿਤ ਬਾਬਾ ਸਲੰਡਰ ਵਾਲੀ ਗਲੀ ਵਿਚੋਂ ਚੋਰ ਨਾਲੇ ਤੋਂ ਜੰਗਲਾਂ ਉਤਾਰ ਕੇ ਫਰਾਰ ਹੋ ਗਏ। ਸਥਾਨਕ ਵਾਸੀਆਂ ਮੁਤਾਬਕ ਇਲਾਕੇ ਵਿਚੋਂ ਅਜਿਹੀਆਂ ਘਨਟਾਵਾਂ ਵਾਪਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਲੋਕਾਂ ਦੇ ਦੱਸਣ ਮੁਤਾਬਕ ਨਾਲਿਆਂ ਦੇ ਜੰਗਲੇ ਚੋਰੀ ਹੋਣ ਕਾਰਨ ਰਾਹਗੀਰਾਂ ਨਾਲ ਹਾਦਸੇ ਵਾਪਰਨ ਦਾ ਖਤਰਾ ਬਣਿਆ ਹੋਇਆ ਐ। ਲੋਕਾਂ ਦਾ ਕਹਿਣਾ ਐ ਕਿ ਹੁਣ ਤਾਂ ਪੁਲਿਸ ਮੁਲਾਜਮ ਵੀ ਰਿਪੋਰਟ ਲਿਖਣ ਤੋਂ ਇਨਕਾਰ ਕਰਨ ਲੱਗੇ ਨੇ। ਉਥੇ ਹੀ ਜਦੋਂ ਇਸ ਬਾਰੇ ਮੁਹੱਲੇ ਦੇ ਕੌਂਸਲਰ ਅਸ਼ੋਕ ਭੁੱਟੋ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਨਸ਼ੇੜੀਆਂ ਦਾ ਕੰਮ ਹੈ ਜੋ ਹੁਣ ਨਾਲੀਆਂ ਦੇ ਜੰਗਲੇ ਤੱਕ ਚੋਰੀ ਕਰਨ ਲੱਗ ਪਏ ਹਨ। ਉਨ੍ਹਾਂ ਇਕ ਦੋ ਦਿਨਾਂ ਅੰਦਰ ਨਵਾਂ ਜੰਗਲਾ ਲਗਵਾਉਣ ਦਾ ਭਰੋਸਾ ਦਿੱਤਾ ਐ।

LEAVE A REPLY

Please enter your comment!
Please enter your name here