Uncategorized ਸੁਖਪਾਲ ਖਹਿਰਾ ਦਾ ਮਾਨ ਸਰਕਾਰ ’ਤੇ ਵੱਡਾ ਸਿਆਸੀ ਹਮਲਾ/ ਅਹਿਮ ਅਹੁਦੇ ਦਿੱਲੀ ਵਾਲਿਆਂ ਨੂੰ ਸੌਂਪਣ ਦੇ ਲਾਏ ਇਲਜ਼ਾਮ/ ਕਿਹਾ, ਕੇਜਰੀਵਾਲ ਅੱਗੇ ਪੂਰੀ ਤਰ੍ਹਾਂ ਗੋਡੇ ਟੇਕ ਚੁੱਕੇ ਨੇ ਸੀਐਮ ਮਾਨ By admin - May 20, 2025 0 7 Facebook Twitter Pinterest WhatsApp ਸੀਨੀਅਰ ਕਾਂਗਰਸੀ ਆਗੂ ਸੁਖਪਾਲ ਖਹਿਰਾ ਪੰਜਾਬ ਦੇ ਅਹਿਮ ਅਹੁਦਿਆਂ ਤੇ ਬਾਹਰੀ ਲੋਕਾਂ ਨੂੰ ਤੈਨਾਤ ਕਰਨ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਦੇ ਕਹਿਣ ’ਤੇ ਮੁੱਖ ਮੰਤਰੀ ਮਾਨ ਵਲੋਂ ਪੰਜਾਬ ਦੇ ਅਹਿਮ ਅਹੁਦਿਆਂ ਨੂੰ ਦਿੱਲੀ ਵਾਲਿਆਂ ਦੇ ਹਵਾਲੇ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਦੀ ਹਰ ਕੋਸ਼ਿਸ਼ ਹੋ ਰਹੀ ਐ ਜਦਕਿ ਮੁੱਖ ਮੰਤਰੀ ਮਾਨ ਮੂਕ ਦਰਸ਼ਕ ਬਣੇ ਹੋਏ ਨੇ। ਉਨ੍ਹਾਂ ਕਿਹਾ ਕਿ ਮੁਖ ਮੰਤਰੀ ਮਾਨ ਨੇ ਪਾਰਟੀ ਸੁਪਰੀਮੋ ਕੇਜਰੀਵਾਲ ਅੱਗੇ ਗੋਡੇ ਟੇਕ ਦਿੱਤੇ ਨੇ, ਜਿਸ ਕਾਰਨ ਸਾਰੇ ਅਹਿਮ ਅਹੁਦਿਆਂ ਤੇ ਦਿੱਲੀ ਵਾਲਿਆਂ ਦੀ ਮਰਜੀ ਮੁਤਾਬਕ ਤੈਨਾਤੀ ਹੋ ਰਹੀ ਐ। ਪੰਜਾਬ ਅੰਦਰ ਹੁਣੇ ਹੁਣੇ ਹੋਈਆਂ ਨਿਯੁਕਤੀਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਸੀਐਮ ਦੇ ਪੈਨ ਦੀ ਹਰੀ ਸਿਆਹੀ ਮੁੱਕ ਚੁੱਕੀ ਐ, ਜਿਸ ਕਾਰਨ ਉਹ ਪੰਜਾਬ ਵਿਰੋਧੀ ਫੈਸਲੇ ਲੈ ਰਹੇ ਨੇ।