Uncategorized ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਮੁੜ ਸ਼ੁਰੂ ਹੋਵੇਗੀ ਰਿਟਰੀਟ ਸੈਰੇਮਨੀ/ ਸ਼ਾਮ 6 ਵਜੇ ਸ਼ੁਰੂ ਹੋ ਕੇ 6:30 ਵਜੇ ਤੱਕ ਦਾ ਹੋਏਗਾ ਸਮਾਂ By admin - May 20, 2025 0 11 Facebook Twitter Pinterest WhatsApp ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਘਟਣ ਤੋਂ ਬਾਅਦ ਹਾਲਾਤ ਆਮ ਵਰਗੇ ਹੋਣੇ ਸ਼ੁਰੂ ਹੋ ਗਏ ਨੇ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਸਰਹੱਦਾਂ ’ਤੇ ਹੋਣ ਵਾਲੀ ਸੈਰੇਮਨੀ ਵੀ ਮੁੜ ਸ਼ੁਰੂ ਹੋ ਜਾ ਰਹੀ ਐ ਅਤੇ ਲੋਕ ਇਸਦਾ ਆਨੰਦ ਪਹਿਲਾਂ ਵਾਂਗ ਹੀ ਲੈ ਸਕਣਗੇ। ਇਹ ਪਰੇਡ ਸਮਾਰੋਹ ਅਟਾਰੀ-ਵਾਹਗਾ, ਹੁਸੈਨੀਵਾਲਾ (ਫਿਰੋਜ਼ਪੁਰ) ਅਤੇ ਸਾਦਕੀ ਬਾਰਡਰ (ਫਾਜ਼ਿਲਕਾ) ਵਿਖੇ ਆਯੋਜਿਤ ਕੀਤਾ ਜਾਂਦਾ ਹੈ। ਬੀਐਸਐਫ ਦੇ ਸੂਤਰਾਂ ਮੁਤਾਬਕ, ਕੁਝ ਬਦਲਾਅ ਦੇ ਨਾਲ ਸਮਾਰੋਹ ਬਹਾਲ ਕੀਤਾ ਜਾਵੇਗਾ। ਇਸ ਸਮੇਂ ਦੌਰਾਨ ਦੋਵਾਂ ਸਰਹੱਦਾਂ ਦੇ ਵਿਚਾਲੇ ਵਾਲਾ ਗੇਟ ਨਹੀਂ ਖੋਲਿਆ ਜਾਵੇਗਾ, ਭਾਵ ਭਾਰਤ-ਪਾਕਿਸਤਾਨ ਸੁਰੱਖਿਆ ਬਲਾਂ ਵਿਚਕਾਰ ਆਮ ਹੱਥ ਮਿਲਾਉਣਾ ਹੁਣ ਬੰਦ ਹੋ ਜਾਵੇਗਾ। ਸਮਾਰੋਹ ਦੀ ਰਵਾਇਤੀ ਫ਼ੌਜੀ ਗਤੀਸ਼ੀਲਤਾ ਬਰਕਰਾਰ ਰਹੇਗੀ, ਪਰ ਸਰਹੱਦ ਪਾਰ ਤਾਲਮੇਲ ਸੀਮਤ ਹੋਵੇਗਾ। ਜਿੱਥੋਂ ਤੱਕ ਝੰਡੇ ਉਤਾਰਨ ਦਾ ਸਵਾਲ ਹੈ, ਦੋਵਾਂ ਪਾਸਿਆਂ ਦੇ ਸੈਨਿਕ ਬੰਦ ਦਰਵਾਜ਼ਿਆਂ ਦੇ ਪਾਰ ਖੜ੍ਹੇ ਹੋਣ ਤੋਂ ਬਾਅਦ ਹੀ ਆਪਣੇ-ਆਪਣੇ ਦੇਸ਼ਾਂ ਦੇ ਝੰਡੇ ਉਤਾਰਨਗੇ। ਦੱਸਣਯੋਗ ਐ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੂਟਨੀਤਕ ਅਤੇ ਸੁਰੱਖਿਆ ਤਣਾਅ ਦੇ ਕਾਰਨ 7 ਮਈ ਨੂੰ ਇਹ ਸਮਾਗਮ ਅਚਾਨਕ ਮੁਲਤਵੀ ਕਰ ਦਿੱਤਾ ਗਿਆ ਸੀ। ਬੀਐਸਐਫ ਨੇ ਉਸ ਸਮੇਂ ਇਸ ਬਾਰੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਸੀ, ਪਰ ਸੁਰੱਖਿਆ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਸੀ।