ਬੀਐਸਐਫ ਦੀਆਂ ਪਾਬੰਦੀਆਂ ਤੋਂ ਤਾਰ ਪਾਰਲੇ ਕਿਸਾਨ ਔਖੇ/ ਗੇਟ ਖੋਲ੍ਹਣ ਦਾ ਸਮਾਂ ਘਟਾਉਣ ਦੇ ਲਾਏ ਇਲਜ਼ਾਮ

0
6

ਤਾਰੋ ਪਾਰ ਖੇਤੀ ਕਰਨ ਵਾਲੇ ਕਿਸਾਨ ਬੀਐਸਐਫ ਦੀਆਂ ਪਾਬੰਦੀਆਂ ਤੋਂ ਕਾਫੀ ਪ੍ਰੇਸ਼ਾਨ ਨੇ। ਕਿਸਾਨਾਂ ਦੇ ਦੱਸਣ ਮੁਤਾਬਕ ਬੀਐਸਐਫ ਨੇ ਸਵੇਰੇ 8 ਤੋਂ 5 ਵਜੇ ਤਕ ਗੇਟ ਖੋਲ੍ਹਣ ਦਾ ਸਮਾਂ ਤੈਅ ਕੀਤਾ ਗਿਆ ਪਰ ਇਹ ਗੇਟ ਤੈਅ ਸਮੇਂ ਤੋਂ ਕਾਫੀ ਦੇਰ ਨਾਲ ਖੋਲ੍ਹੇ ਜਾਂਦੇ ਨੇ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਐ। ਸਰਹੱਦੀ ਪਿੰਡ ਮੁਹਾਵਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੇ ਤਿੰਨ ਗੇਟ ਹਨ, ਜਿਹਨਾਂ ਵਿੱਚੋਂ ਇੱਕ ਗੇਟ ਹੀ ਖੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਤਿੰਨੇ ਗੇਟ ਹੀ ਖੋਲ੍ਹੇ ਜਾਂਦੇ ਨੇ ਤਾਂ ਉਨ੍ਹਾਂ ਨੂੰ ਕਾਫੀ ਸੌਖ ਹੋ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਤੇ ਜਿਸ ਕਰਕੇ ਸਾਨੂੰ ਲੇਬਰ ਵੀ ਕਾਫੀ ਮਹਿੰਗੀ ਪੈਂਦੀ ਹੈ ਹੈ ਉਤੋਂ ਬੱਤੀ ਦੀ ਮਾਰ ਵੀ ਪੈਂਦੀ ਹੈ। ਕਿਸਾਨਾਂ ਨੇ ਬੀਐਸਐਫ ਅਧਿਕਾਰੀਆਂ ਨੂੰ ਪੂਰਾ ਸਮਾਂ ਦੇਣ ਦੀ ਮੰਗ ਕੀਤੀ ਐ। ਇਸ ਸੰਬੰਧ ’ਚ ਅੱਜ ਪਿੰਡ ਅਮਰਕੋਟ ਵਿਖੇ ਸਰਹੱਦੀ ਪਿੰਡਾਂ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਬੀਐਸਐਫ ਅਧਿਕਾਰੀਆਂ ਕੋਲ ਮੰਗ ਰੱਖੀ ਕਿ ਤਾਰੋ ਪਾਰ ਜਾਣ ਲਈ ਉਨ੍ਹਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੂਰਾ ਸਮਾਂ ਦਿੱਤਾ ਜਾਵੇ, ਤਾਂ ਜੋ ਉਹ ਸਮੇਂ ਸਿਰ ਆਪਣਾ ਖੇਤੀਬਾੜੀ ਕੰਮ ਨਿਭਾ ਸਕਣ।

LEAVE A REPLY

Please enter your comment!
Please enter your name here