ਗੁਰਦਾਸਪੁਰ ਪੁਲਿਸ ਜਾਸੂਸੀ ਦੇ ਦੋਸ਼ਾਂ ਹੇਠ ਫੜੇ ਸੁਖਪ੍ਰੀਤ ਦਾ ਮਾਮਲਾ/ ਪਰਿਵਾਰ ਨੇ ਮੀਡੀਆ ਸਾਹਮਣੇ ਆ ਕੇ ਰੱਖਿਆ ਆਪਣਾ ਪੱਖ/ ਪੁਲਿਸ ਦਾਅਵਿਆਂ ਦਾ ਕੀਤਾ ਖੰਡਨ, ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

0
6

ਗੁਰਦਾਸਪੁਰ ਪੁਲਿਸ ਵੱਲੋਂ ਜਾਸੂਸੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੇ ਸੁਖਪ੍ਰੀਤ ਸਿੰਘ ਦੇ ਮਾਪਿਆਂ ਨੇ ਮੀਡੀਆਂ ਸਾਹਮਣੇ ਆ ਕੇ ਆਪਣਾ ਰੱਖਿਆ ਐ। ਸੁਖਪ੍ਰੀਤ ਸਿੰਘ ਦੇ ਮਾਪਿਆਂ ਨੇ ਪੁਲਿਸ ਦੇ ਦਾਅਵਿਆਂ ਨੂੰ ਝੂਠਾ ਕਰਾਰ ਦਿੰਦਿਆਂ ਇਨਸਾਫ ਮੰਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਅਜਿਹੀ ਕਿਸੇ ਵੀ ਗਤੀਵਿਧੀ ਵਿਚ ਸ਼ਾਮਲ ਨਹੀਂ ਐ।  ਉਨ੍ਹਾਂ ਕਿਹਾ ਕਿ ਸੁਖਪ੍ਰੀਤ ਸਿੰਘ ਦੀ ਉਮਰ 19 ਸਾਲ ਐ ਅਤੇ ਉਸ ਨੇ 12ਵੀਂ ਜਮਾਤ ਤਕ ਪੜ੍ਹਾਈ ਕੀਤੀ ਹੋਈ ਐ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਬਾਰਡਰ ਨੇੜੇ ਨਹੀਂ ਗਿਆ। ਉਨ੍ਹਾਂ ਕਿਹਾ ਕਿ ਉਹ ਨਾਲ ਫੜੇ ਗਏ ਰਣਵੀਰ ਸਿੰਘ ਬਾਰੇ ਵੀ ਕੁੱਝ ਨਹੀਂ ਜਾਣਦੇ। ਉਨ੍ਹਾਂ ਇਸ ਸਾਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਪੈਸੇ ਲਈ ਜਾਸੂਸੀ ਕਰਨ ਦੇ ਦਾਅਵਿਆਂ ਬਾਰੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਖਾਤੇ ਵਿਚ ਕੋਈ ਪੈਸਾ ਨਹੀਂ ਆਇਆ  ਅਤੇ ਉਸ ਕੋਲੋਂ ਕੋਈ ਹਥਿਆਰ ਵੀ ਬਰਾਮਦ ਨਹੀਂ ਹੋਇਆ। ਖਬਰਾਂ ਮੁਤਾਬਕ ਸੁਖਪ੍ਰੀਤ ਸਿੰਘ ਇਕ ਸਾਧਾਰਨ ਪਰਿਵਾਰ ਨਾਲ ਸਬੰਧਤ ਐ ਅਤੇ ਉਸ ਦੇ ਪਰਿਵਾਰ ਕੋਲ ਮਹਿਜ ਇਕ ਏਕੜ ਜ਼ਮੀਨ ਐ। ਉਸ ਦਾ ਪਿਤਾ ਲੱਕੜ ਦਾ ਕੰਮ ਕਰਦਾ ਐ। ਸੁਖਪ੍ਰੀਤ ਦੇ ਪਿਤਾ ਦੇ ਦੱਸਣ ਮੁਤਾਬਕ ਉਹ ਪੜਾਈ ਤੋਂ ਬਾਅਦ ਉਸ ਦੇ ਕੰਮ ਵਿਚ ਹੱਥ ਵਟਾਉਂਦਾ ਸੀ ਅਤੇ ਲੱਕੜ ਦੇ ਕੰਮ ਦੇ ਸਿਲਸਿਲੇ ਵਿਚ ਉਸ ਨਾਲ ਬਾਹਰ ਜਾਂਦਾ ਸੀ। ਪਰਿਵਾਰ ਦੀ ਇਕ ਲੜਕੀ ਵਿਆਹੀ ਹੋਈ ਐ ਜਦਕਿ ਦੋ ਭਰਾਵਾਂ ਵਿਚ ਸੁਖਪ੍ਰੀਤ ਸਿੰਘ ਸਭ ਤੋਂ ਛੋਟਾ ਐ। ਇਸੇ ਦੌਰਾਨ ਪਿੰਡ ਵਾਸੀਆਂ ਤੇ ਸੁਖਪ੍ਰੀਤ ਸਿੰਘ ਦੇ ਚਾਚੇ ਤਾਇਆਂ ਨੇ ਵੀ ਪੁਲਿਸ ਦੀ ਕਹਾਣੀ ਤੇ ਸ਼ੱਕ ਜਾਹਰ ਕਰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here