Uncategorized ਸਾਂਸਦ ਗੁਰਜੀਤ ਔਜਲਾ ਵੱਲੋਂ ਭਾਰਤੀ ਫੌਜ ਦਾ ਧੰਨਵਾਦ/ ਗੁਰੂ ਨਗਰੀ ਨੂੰ ਪਾਕਿ ਹਮਲੇ ਤੋਂ ਬਚਾਉਣ ਲਈ ਕੀਤਾ ਸਲੂਟ/ ਗੁਆਢੀ ਮੁਲਕ ਦੀ ਘਟੀਆ ਮਾਨਸਿਕਤਾ ਦੀ ਕੀਤੀ ਨਿਖੇਧੀ By admin - May 19, 2025 0 9 Facebook Twitter Pinterest WhatsApp ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਪਾਕਿਸਤਾਨ ਦੇ ਗੁਰੂ ਨਗਰੀ ਤੇ ਹਮਲੇ ਨੂੰ ਅਸਫਲ ਬਣਾਉਣ ਲਈ ਭਾਰਤੀ ਫੌਜ ਦਾ ਧੰਨਵਾਦ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਗੁਆਢੀ ਮੁਲਕ ਨੇ ਪੰਜਾਬ ਵਾਸੀਆਂ ਨਾਲ ਹਮੇਸ਼ਾ ਹੀ ਧਰੋਹ ਕਮਾਇਆ ਐ। ਉਨ੍ਹਾਂ ਕਿਹਾ ਕਿ ਗੁਆਢੀ ਮੁਲਕ ਨੇ ਪਹਿਲਾਂ ਪੰਜਾਬ ਅੰਦਰ ਅਤਿਵਾਦ ਨੂੰ ਸ਼ਹਿ ਦਿੱਤੀ ਅਤੇ ਨਸ਼ੇ ਭੇਜ ਕੇ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਪਾਇਆ ਅਤੇ ਹੁਣ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਕੇ ਵੱਡੀ ਗਲਤੀ ਕੀਤੀ ਐ। ਉਨ੍ਹਾਂ ਕਿਹਾ ਕਿ ਉਹ ਇਸ ਹਮਲੇ ਨੂੰ ਨਾਕਾਮ ਕਰਨ ਲਈ ਭਾਰਤੀ ਫੌਜ ਦਾ ਧੰਨਵਾਦ ਕਰਦੇ ਨੇ। ਉਨ੍ਹਾਂ ਕਿਹਾ ਕਿ ਜੇਕਰ ਫੌਜ ਵੱਲੋਂ ਪਾਕਿਸਤਾਨੀ ਮਜਾਇਲਾਂ ਨੂੰ ਰਸਤੇ ਵਿਚ ਹੀ ਨਾ ਰੋਕਿਆ ਹੁੰਦਾ ਤਾਂ ਗੁਰੂ ਨਗਰੀ ਵਿਚ ਭਾਰੀ ਨੁਕਸਾਨ ਹੋਣਾ ਸੀ। ਉਨ੍ਹਾਂ ਭਾਰਤੀ ਫੌਜ ਨੂੰ ਇਕ ਕਾਰਵਾਈ ਬਦਲੇ ਸਲੂਟ ਕੀਤਾ ਐ।