Uncategorized ਮੋਗਾ ’ਚ ਕਬੱਡੀ ਖਿਡਾਰੀ ਦੀ ਕਾਰ ਹਾਦਸੇ ਦੌਰਾਨ ਮੌਤ/ ਨਿਰਮਾਣ ਅਧੀਨ ਸੜਕ ਕਾਰਨ ਵਾਪਰਿਆ ਹਾਦਸਾ/ ਲੋਕਾਂ ਨੇ ਠੇਕੇਦਾਰ ਖਿਲਾਫ਼ ਕਾਰਵਾਈ ਦੀ ਕੀਤੀ ਮੰਗ By admin - May 19, 2025 0 7 Facebook Twitter Pinterest WhatsApp ਮੋਗਾ ਚ ਠੇਕਦਾਰ ਦੀ ਅਣਗਹਿਲੀ ਕਾਰਨ ਇਕ ਉਭਰਦੇ ਕਬੱਡੀ ਖਿਡਾਰੀ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਨੇੜੇ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਐ, ਜਿੱਥੇ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਕਬੱਡੀ ਖਿਡਾਰੀ ਸੁਰਜੀਤ ਸਿੰਘ ਦੀ ਮੌਤ ਹੋ ਗਈ। ਇਹ ਹਾਦਸਾ ਠੇਕੇਦਾਰ ਦੀ ਅਣਗਹਿਲੀ ਕਾਰਨ ਵਾਪਰਿਆ ਐ। ਸਥਾਨਕ ਵਾਸੀਆਂ ਨੇ ਧਰਨਾ ਸਥਾਨ ਤੇ ਧਰਨਾ ਦੇ ਕੇ ਸਬੰਧਤ ਠੇਕੇਦਾਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸੁਰਜੀਤ ਸਿੰਘ ਆਪਣੇ ਇਕ ਦੋਸਤ ਸਮੇਤ ਸਵਿੱਫਟ ਕਾਰ ਵਿਚ ਸਵਾਰ ਹੋ ਕੇ ਬਾਘਾਪੁਰਾਣਾ ਤੋਂ ਆਪਣੇ ਪਿੰਡ ਰੌਂਤਾ ਵਿਖੇ ਜਾ ਰਿਹਾ ਸੀ ਕਿ ਪਿੰਡ ਖੋਟੇ ਨੇੜੇ ਨਿਰਮਾਣ ਅਧੀਨ ਸੜਕ ਤੇ ਟੋਏ ਚ ਵੱਜਣ ਕਾਰਨ ਕਾਰ ਪਲਟ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਲੋਕਾਂ ਦਾ ਇਲਜਾਮ ਐ ਕਿ ਠੇਕੇਦਾਰ ਨੇ ਇੱਥੇ ਕੋਈ ਵੀ ਐਮਰਜੈਸੀ ਲਾਈਟ ਜਾ ਸਾਈਨ ਬੋਰਡ ਨਹੀਂ ਸੀ ਲਾਇਆ ਹੋਇਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਐ। ਪਰਿਵਾਰ ਤੇ ਪਿੰਡ ਵਾਸੀਆਂ ਨੇ ਘਟਨਾ ਸਥਾਨ ਤੇ ਧਰਨਾ ਲਾ ਕੇ ਠੇਕੇਦਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਜਾਂਚ ਤੋਂ ਬਾਅਦ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ।