Uncategorized ਬਰਨਾਲਾ ਸ਼ਹਿਰ ਦੀ ਮੁੱਖ ਸੜਕ ’ਤੇ ਪਲਟਿਆ ਟਰੱਕ/ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ/ ਡਰਾਈਵਰ ਦੀ ਸੂਝ ਬੂਝ ਕਾਰਨ ਜਾਨ ਜਾਨੀ ਨੁਕਸਾਨ ਬਚਿਆ By admin - May 19, 2025 0 10 Facebook Twitter Pinterest WhatsApp ਬਰਨਾਲਾ ਦੇ ਹੰਡਿਆਇਆ ਰੋਡ ਤੇ ਅੱਜ ਸਵੇਰੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਮੋਟਰ ਸਾਈਕਲ ਸਵਾਰ ਅਚਾਨਕ ਮੇਨ ਸੜਕ ਤੇ ਜਾ ਚੜ੍ਹਿਆ। ਇਸ ਹਾਦਸੇ ਵਿਚ ਟਰੱਕ ਡਰਾਈਵਰ ਦੀ ਮੁਸ਼ਤੈਦੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਐ ਜਦਕਿ ਟਰੱਕ ਡਰਾਈਵਰ ਖੁਦ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਟਰੱਕ ਵਿਚ ਗੁੜ ਭਰਿਆ ਹੋਇਆ ਸੀ ਅਤੇ ਟਰੱਕ ਡਰਾਈਵਰ ਨੇ ਮੋਟਰ ਸਾਈਕਲ ਸਵਾਰਾਂ ਨੂੰ ਬਚਾਉਣ ਲਈ ਬਰੈਕ ਲਾਏ ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿਚ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ ਜਦਕਿ ਮੋਟਰ ਸਾਇਕਲ ਸਵਾਰਾਂ ਦਾ ਬਚਾਅ ਰਿਹਾ ਐ। ਹਾਦਸੇ ਵਿਚ ਟਰੱਕ ਚਾਲਕ ਦਾ ਕਾਫੀ ਨੁਕਸਾਨ ਹੋ ਗਿਆ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।