Uncategorized ਫਾਜਿਲਕਾ ਪੁਲਿਸ ਨੇ ਅੰਤਰਰਾਜ਼ੀ ਨਾਕਿਆਂ ’ਤੇ ਵਧਾਈ ਸਖਤੀ/ ਅਪਰੇਸ਼ਨ ਸੀਲ ਤਹਿਤ ਬਾਰਡਰਾਂ ’ਤੇ ਵਰਤੀ ਜਾ ਰਹੀ ਚੌਕਸੀ/ ਤਸਕਰਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਦਿੱਤੀ ਚਿਤਾਵਨੀ By admin - May 19, 2025 0 7 Facebook Twitter Pinterest WhatsApp ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਦੀਆਂ ਗਤੀਵਿਧੀਆਂ ਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਕੀਤੀਆਂ ਜਾ ਰਹੀਆਂ ਨੇ। ਇਸੇ ਤਹਿਤ ਸਰਹੱਦੀ ਜ਼ਿਲ੍ਹਾ ਫਾਜਿਲਕਾ ਦੀ ਪੁਲਿਸ ਨੇ ਸਰਹੱਦੀ ਨਾਕਿਆਂ ਤੇ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਐ। ਪੁਲਿਸ ਵੱਲੋਂ ਗੁਆਢੀ ਸੂਬਾ ਰਾਜਸਥਾਨ ਪੁਲਿਸ ਦੀ ਮਦਦ ਨਾਲ ਮਿਲ ਕੇ ਆਪਰੇਸ਼ਨ-ਸੀਲ ਚਲਾਇਆ ਗਿਆ ਐ, ਜਿਸ ਦੇ ਤਹਿਤ ਬਾਰਡਰਾਂ ਤੇ ਹਰ ਆਉਣ-ਜਾਣ ਵਾਲੇ ਤੇ ਨਜ਼ਰ ਰੱਖੀ ਜਾ ਰਹੀ ਐ। ਜਿਲ੍ਹੇ ਦੇ ਇੰਟਰ ਸਟੇਟ ਪੁਆਇੰਟਾਂ ਤੇ ਹਾਈਟੈੱਕ ਨਾਕਾਬੰਦੀ ਕਰਕੇ ਵਾਹਨਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਜਾ ਰਹੀ ਐ, ਤਾਂ ਜੋ ਨਸ਼ਾ ਤਸਕਰਾਂ ਅਤੇ ਗਲਤ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਜਾਣਕਾਰੀ ਅਨੁਸਾਰ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਮੁਤਾਬਿਕ ਬੀਤੇ ਦਿਨ ਸਵੇਰੇ 07:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਰਾਜ ਪੱਧਰੀ ਵਿਸ਼ੇਸ਼ ਓਪਰੇਸ਼ਨ “ਸੀਲ ਤਹਿਤ ਦੋਵੇਂ ਸੂਬਿਆਂ ਦੀ ਪੁਲਿਸ ਨੇ ਸਾਂਝੀ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਰਾਜਸਥਾਨ ਤੋਂ ਆਉਣ ਵਾਲੀਆਂ ਹਰ ਇਕ ਗੱਡੀ ਦੀ ਡਿਜੀਟਲ ਸਹੂਲਤਾਂ ਦੀ ਮਦਦ ਨਾਲ ਡੂੰਘੀ ਜਾਂਚ ਕੀਤੀ ਗਈ, ਜਿਸ ਵਿੱਚ ਨਸ਼ਾ ਤਸਕਰੀ, ਅਸਲੇ ਦੀ ਆਵਾਜਾਈ ਅਤੇ ਹੋਰ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਰੋਕਥਾਮ ਨੂੰ ਮੁੱਖ ਥਾਂ ਦਿੱਤੀ ਗਈ। ਇਸ ਵਿਸ਼ੇਸ਼ ਓਪਰੇਸ਼ਨ ਦੌਰਾਨ ਜ਼ਿਲ੍ਹਾ ਦੇ ਬਸ ਅੱਡਿਆਂ ਅਤੇ ਹੋਟਲਾਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਸ਼ੱਕੀ ਅਤੇ ਸਮਾਜ ਵਿਰੋਧੀ ਤੱਤਾਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।