ਨਾਭਾ ਪੁਲਿਸ ਹੱਥੇ ਚੜ੍ਹੇ ਦੋ ਨਸ਼ਾ ਤਸਕਰ/ ਅਦਾਲਤ ‘ਚ ਪੇਸ਼ ਕਰ ਕੇ ਹਾਸਲ ਕੀਤਾ ਰਿਮਾਂਡ

0
7

ਨਾਭਾ ਪੁਲਿਸ ਨੇ ਨਸ਼ਾ ਤਸਕਰੀ ਨਾਲ ਜੁੜੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੇ ਦੋਵਾਂ ਨੂੰ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਕਾਬੂ ਕੀਤਾ ਐ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕਕਰਾਲੇ ਪਿੰਡ ਦਾ ਰਹਿਣ ਵਾਲਾ ਮੁਲਜਮ ਪੁਰਾਣੇ ਕਿਲੇ ਇਲਾਕੇ ਅੰਦਰ ਨਸ਼ਾ ਵੇਚਣ ਦੀ ਫਿਰਾਖ ਵਿਚ ਐ। ਪੁਲਿਸ ਨੇ ਛਾਪੇਮਾਰੀ ਕਰ ਕੇ ਮੁਲਜਮ ਨੂੰ ਬਿਨਾਂ ਨੰਬਰੀ ਬੁਲਿਟ ਮੋਟਰ ਸਾਇਕਲ ਸਮੇਤ ਕਾਬੂ ਕੀਤਾ। ਪੁਲਿਸ ਨੇ ਇਸ ਦੇ ਦੂਜੇ ਸਾਥੀ ਹਰਸ਼ਦੀਪ ਸਿੰਘ ਵਾਸੀ ਪਿੰਡ ਬੋੜਾ ਨੂੰ ਵੀ ਕਾਬੂ ਕੀਤਾ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 35 ਗਰਾਮ ਹੈਰੋਇਨ ਬਰਾਮਤ ਕੀਤੀ ਐ। ਪੁਲਿਸ ਨੇ ਮੁਲਜਮਾਂ ਦਾ ਰਿਮਾਂਡ ਹਾਸਲ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here