ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਟਿਊਬਰ ਅਤੇ ਬਲੌਗਰ ਧਰੁਵ ਰਾਠੀ ਦੇ ਨਵੇਂ ਵੀਡੀਓ ‘ਤੇ ਇਤਰਾਜ਼ ਪ੍ਰਗਟਾਇਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਧਰੁਵ ਰਾਠੀ ਨੇ ਏਆਈ ਤਕਨੀਕ ਨਾਲ ਸਿੱਖ ਗੁਰੂਆਂ ਦੀਆਂ ਤਸਵੀਰਾਂ ਬਣਾ ਕੇ ਬੰਜਰ ਗਲਤੀ ਕੀਤੀ ਐ। ਉਨ੍ਹਾਂ ਕਿਹਾ ਕਿ ਧਰੁਵ ਰਾਠੀ ਨੇ ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਐ, ਜਿਸ ਨੂੰ ਸਿੱਖ ਕੋਮ ਕਦੇ ਵੀ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਸਰਕਾਰ ਤੋਂ ਧਰੂਵ ਰਾਠੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਕੋਝੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ। ਦੱਸਣਯੋਗ ਐ ਕਿ ਰਾਠੀ ਨੇ ਬੀਤੀ ਦੇਰ ਰਾਤ ਯੂਟਿਊਬ ‘ਤੇ ਆਪਣਾ 711ਵਾਂ ਵੀਡੀਓ ਜਾਰੀ ਕੀਤਾ। ਜਿਸਨੂੰ ਉਸਨੇ ਸਿਰਲੇਖ ਦਿੱਤਾ–“ਮੁਗਲਾਂ ਨੂੰ ਡਰਾਉਣ ਵਾਲਾ ਸਿੱਖ ਯੋਧਾ, ਬੰਦਾ ਸਿੰਘ ਬਹਾਦਰ ਦੀ ਕਹਾਣੀ”। ਪਹਿਲੇ 10 ਘੰਟਿਆਂ ਵਿੱਚ, ਇਸ ਵੀਡੀਓ ਨੂੰ 13.87 ਲੱਖ ਲੋਕਾਂ ਨੇ ਦੇਖਿਆ ਅਤੇ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਪਰ ਇਸ ਵੀਡੀਓ ਵਿੱਚ ਉਸਨੇ ਸਿੱਖ ਗੁਰੂਆਂ, ਸ਼ਹੀਦ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਐਨੀਮੇਸ਼ਨ ਬਣਾਇਆ ਅਤੇ ਜਾਰੀ ਕੀਤਾ। ਅਜਿਹਾ ਕਰਨਾ ਸਿੱਖ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਮੰਨਿਆ ਜਾਂਦਾ ਹੈ। ਜਿਸ ਕਾਰਨ ਸ਼੍ਰੋਮਣੀ ਕਮੇਟੀ ਉਸ ਵਿਰੁੱਧ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਐਸਜੀਪੀਸੀ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤਾਂ ਅਨੁਸਾਰ, ਕੋਈ ਵੀ ਗੁਰੂਆਂ ਦੀ ਮੂਰਤ ਨਹੀਂ ਬਣਾ ਸਕਦਾ। ਧਰੁਵ ਰਾਠੀ ਦੀ ਵੀਡੀਓ ਮਿਲ ਗਈ ਹੈ ਅਤੇ ਦੇਖੀ ਵੀ ਗਈ ਹੈ। ਇਸ ਤੋਂ ਇਲਾਵਾ, ਕੁਝ ਤੱਥਾਂ ‘ਤੇ ਵੀ ਇਤਰਾਜ਼ ਹਨ। ਸ਼੍ਰੋਮਣੀ ਕਮੇਟੀ ਯੂਟਿਊਬਰ ਵਿਰੁੱਧ ਕਾਰਵਾਈ ਕਰੇਗੀ।