Uncategorized ਜਲਾਲਾਬਾਦ ’ਚ ਘਰ ਨੂੰ ਅੱਗ ਨਾਲ ਲੱਖਾਂ ਦਾ ਨੁਕਸਾਨ/ ਪੀੜਤ ਪਰਿਵਾਰ ਨੇ ਆਰਥਿਕ ਮਦਦ ਦੀ ਕੀਤੀ ਅਪੀਲ/ ਪਿੰਡ ਦੇ ਲੋਕਾਂ ਨੇ ਮੁਸ਼ੱਕਤ ਬਾਅਦ ਪਾਇਆ ਕਾਬੂ By admin - May 19, 2025 0 6 Facebook Twitter Pinterest WhatsApp ਜਲਾਲਾਬਾਦ ਦੇ ਪਿੰਡ ਲੱਧੂਵਾਲਾ ਉਤਾੜੇ ਵਿਖੇ ਘਰ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਇਆ ਐ। ਅੱਗ ਲੱਗਣ ਦੀ ਵਜ੍ਹਾਂ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਐ। ਇਸ ਘਟਨਾ ਨਾਲ ਪੀੜਤ ਪਰਿਵਾਰ ਦੇ ਦੁੱਖਾ ਦਾ ਪਹਾੜ ਟੁੱਟ ਪਿਆ ਐ। ਜਾਣਕਾਰੀ ਅਨੁਸਾਰ ਘਰ ਦੇ ਮਾਲਕ ਜੁਗਰਾਜ ਸਿੰਘ ਦਾ ਪਿਛਲੇ ਸਾਲ ਕਤਲ ਹੋ ਗਿਆ ਸੀ। ਪਰਿਵਾਰ ਅਜੇ ਸਦਮੇ ਚੋਂ ਉਭਰਿਆ ਵੀ ਨਹੀਂ ਸੀ ਕਿ ਹੁਣ ਅਚਾਨਕ ਲੱਗੀ ਅੱਗ ਨੇ ਪਰਿਵਾਰ ਨੇ ਸੜਕ ’ਤੇ ਲਿਆ ਦਿੱਤਾ ਐ। ਇਸ ਅੱਗ ਨਾਲ ਭਾਵੇਂ ਪਰਿਵਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ ਪਰ ਆਰਥਿਕ ਪੱਖੋਂ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਐ। ਲੋਕਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਮੰਗ ਕੀਤੀ ਐ। ਪਿੰਡ ਦੇ ਲੋਕਾਂ ਨੇ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਪਰ ਤਦ ਤਕ ਕਾਫੀ ਦੇਰ ਹੋ ਚੁੱਕੀ ਸੀ। ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਕ ਪਰਿਵਾਰ ਕੋਲ ਦੋ ਏਕੜ ਜ਼ਮੀਨ ਐ ਜੋ ਠੇਕੇ ਦੇ ਦਿੱਤੀ ਈ ਐ ਅਤੇ ਪਰਿਵਾਰ ਵਿਚ ਕਮਾਉਣ ਵਾਲਾ ਹੋਰ ਕੋਈ ਨਹੀਂ ਐ। ਲੋਕਾਂ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਐ।