ਮੋਹਾਲੀ ’ਚ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਫਾਇਰਿੰਗ/ ਵਾਰਦਾਤ ਨੂੰ ਅੰਜ਼ਾਮ ਦੇਣ ਬਾਅਦ ਮੌਕੇ ਤੇ ਫਰਾਰ ਹੋਏ ਹਮਲਾਵਰ/ ਮੌਕੇ ਤੇ ਪਹੁੰਚੀਆਂ ਪੁਲਿਸ ਟੀਮਾਂ ਨੇ ਜਾਂਚ ਕੀਤੀ ਸ਼ੁਰੂ

0
5

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਐ। ਪੰਜਾਬੀ ਫਿਲਮਾਂ ਦੇ ਮਸ਼ਹੂਰ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਮੋਹਾਲੀ ਸਥਿਤ ਘਰ ਦੇ ਬਾਹਰ ਫਾਇਰਿੰਗ ਹੋਈ ਐ। ਸ਼ਹਿਰ ਸ਼ਹਿਰ ਦੇ ਸੈਕਟਰ-71 ਦੀ ਐ ਜਿੱਥੇ ਸਥਿਤ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਦੋ ਬਾਈਕ ਸਵਾਰ ਨੌਜਵਾਨ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਮੁਲਜਮਾਂ ਨੇ 6 ਤੋਂ 7 ਰਾਊਡ ਫਾਇਰਿੰਗ ਕੀਤੀ ਐ। ਖਬਰਾ ਮੁਤਾਬਕ ਮੁਲਜਮਾਂ ਨੇ ਪਹਿਲਾਂ ਹਵਾਈ ਫਾਇਰ ਕੀਤੇ ਅਤੇ ਫਿਰ ਵਾਪਸ ਬਾਈਕ ਤੇ ਬੈਠ ਕੇ ਧਾਲੀਵਾਲ ਦੇ ਘਰ ਵੱਲ ਗੋਲੀਆਂ ਚਲਾ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਵਿਚ ਹੜਕੰਮ ਮੱਚ ਗਿਆ ਐ ਅਤੇ ਪੁਲਿਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਦੱਸਣਯੋਗ ਐ ਕਿ ਪਿੰਕੀ ਧਾਲੀਵਾਲ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਧੋਖਾਧੜੀ ਮਾਮਲੇ ਕਾਰਨ ਚਰਚਾ ਵਿਚ ਰਹੇ ਨੇ। ਗਨੀਮਤ ਇਹ ਰਹੀ ਕਿ ਇਸ ਹਮਲੇ ਵਿਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਗੋਲੀਆਂ ਘਰ ਦੇ ਦਰਵਾਜ਼ੇ ਤੇ ਹੀ ਲੱਗੀਆਂ ਨੇ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਪਿੰਕੀ ਧਾਲੀਵਾਲ ਘਰ ਅੰਦਰ ਹੀ ਮੌਜੂਦ ਸਨ। ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕਰਨ ਤੋਂ ਬਾਅਦ ਐਸਐਸਪੀ ਹਰਮਨਦੀਪ ਸਿੰਘ ਹੰਸ ਅਤੇ ਐਸਐਚਓ ਮਟੌਰ ਟੀਮ ਨਾਲ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਘਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵਿਚ ਲੈ ਕੇ ਜਾਂਚ ਆਰੰਭ  ਦਿੱਤੀ ਐ। ਖਬਰਾਂ ਮੁਤਾਬਕ ਘਟਨਾ ਵੇਲੇ ਤੇਜ਼ ਮੀਂਹ ਹਨੇਰੀ ਕਾਰਨ ਬਿਜਲੀ ਗੁੱਲ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਮੁਲਜਮਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਐ। ਪੁਲਿਸ ਨੇ ਘਰ ਦੇ ਬਾਹਰ ਘੇਰਾਬੰਦੀ ਕਰਕੇ ਸੜਕ ਬੰਦ ਕਰਵਾ ਦਿੱਤੀ ਹੈ ਅਤੇ ਪੀਸੀਆਰ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਪੂਰੇ ਸ਼ਹਿਰ ਦੀ ਨਾਕੇਬੰਦੀ ਕਰ ਕੇ ਮੁਲਜਮਾਂ ਦੀ ਪੈੜ ਨੱਪੀ ਜਾ ਰਹੀ ਐ।

LEAVE A REPLY

Please enter your comment!
Please enter your name here