ਫਿਰੋਜ਼ਪੁਰ ਪੁਲਿਸ ਵੱਲੋਂ ਹੈਰੋਇਨ ਦੀ ਖੇਪ ਸਮੇਤ ਇਕ ਗ੍ਰਿਫਤਾਰ/ 1 ਕਿੱਲੋ 900 ਗਰਾਮ ਹੈਰੋਇਨ ਬਰਾਮਦ

0
8

ਯੁੱਧ ਨਸ਼ਾ ਵਿਰੁੱਧ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਪੁਲਿਸ ਵੱਲੋਂ ਕਰੀਬ 1 ਕਿਲੋ 900 ਗ੍ਰਾਮ ਹੀਰੋਇਨ ਇੱਕ ਆਰੋਪੀ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ 450 ਗਰਾਮ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਸੀ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ  ਸੁਖਦੇਵ ਸਿੰਘ ਨਾਮ ਦੇ ਸਖਸ਼ ਨੂੰ ਇਕ ਕਿਲੋ 450 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਐ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਐ ਇਹ ਹੈਰੋਇਨ ਸਪਲਾਈ ਚੇਨ ਦਾ ਹਿੱਸਾ ਸੀ। ਤਸਕਰਾਂ ਨੇ ਇਹ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ, ਜਿਸ ਨੂੰ ਅੱਗੇ ਸਪਲਾਈ ਕਰਨਾ ਸੀ। ਪੁਲਿਸ ਵੱਲੋਂ ਸਪਲਾਈ ਚੇਨ ਦੇ ਬੈਕਵਰਡ ਤੇ ਫਾਰਵਰਡ ਲਿੰਕ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਤਸਕਰਾਂ ਨੇ ਸੁਖਦੇਵ ਸਿੰਘ ਨੂੰ ਖੇਪ ਦਿੱਤੀ ਸੀ ਅਤੇ ਜਿਸਨੇ ਅੱਗੇ ਸਪਲਾਈ ਕਰਨੀ ਸੀ ਪਰ ਸੀਆਈਏ ਵੱਲੋਂ ਕਾਰਵਾਈ ਕਰਦੇ ਹੋਏ ਇਸਨੂੰ ਗਿਰਫਤਾਰ ਕਰਕੇ ਇਸ ਪਾਸੋਂ ਹੈਰੋਇਨ ਬਰਾਮਦ ਕੀਤੀ ਹੈ। ਇਸ ਸਪਲਾਈ ਚੇਨ ਦੇ ਬੈਕਵਰਡ  ਅਤੇ ਫਾਰਵਰਡ ਲਿੰਕ ਖ਼ਗਾਲਣ ֹ’ਤੇ ਹੋਰ ਕੁੱਝ ਨਾਮ ਸਾਹਮਣੇ ਆਏ ਨੇ, ਜਿਨ੍ਹਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਏਗਾ ਉਥੇ ਹੀ ਪੁਲਿਸ ਨੇ ਅਲਗ ਅਲਗ ਮਾਮਲਿਆਂ ਵਿੱਚ ਹੈਰੋਇਨ ਅਤੇ ਨਜਾਇਜ ਲਾਹਨ, ਚਾਰ ਵੇਪਨ ਬਰਾਮਦ ਕੀਤੇ ਗਏ। ਇਹ ਸਾਰੀ ਜਾਣਕਾਰੀ ਐਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਐ।

LEAVE A REPLY

Please enter your comment!
Please enter your name here