ਪਟਿਆਲਾ ’ਚ ਆਟੋ ਚਾਲਕ ਨਾਲ ਕੁੱਟਮਾਰ/ ਲੜਕੀ ਛੇੜਣ ਦੇ ਲੱਗੇ ਇਲਜ਼ਾਮ/ ਪੁਲਿਸ ਕਰ ਰਹੀ ਜਾਂਚ

0
9

ਪਟਿਆਲਾ ਵਿਚ ਇਕ ਆਟੋ ਚਾਲਕ ਨਾਲ ਬੂਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦੀ ਖਬਰ ਸਾਹਮਣੇ ਆਈ ਐ। ਤਸਵੀਰਾਂ ਵਿਚ ਕੁੱਝ ਲੋਕ ਇਕ ਸਖਸ ਦੀ ਲੋਹੇ ਦੀਆਂ ਪਾਈਪਾਂ ਤੇ ਬੈਲਟਾਂ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਨੇ। ਕੁੱਟਮਾਰ ਦੀ ਵਜ੍ਹਾ ਆਟੋ ਚਾਲਕ ਵੱਲੋਂ ਸਕੂਲ ਜਾਂਦੀ ਬੱਚੀ ਨਾਲ ਛੇੜਛਾੜ ਦੀ ਦੱਸੀ ਜਾ ਰਹੀ ਐ। ਬੱਚੀ ਦੇ ਪਰਿਵਾਰ ਦੇ ਦੱਸਣ ਮੁਤਾਬਕ ਉਕਤ ਆਟੋ ਚਾਲਕ ਨੇ ਬੱਚੀ ਨੂੰ ਆਟੋ ਬਿਠਾ ਕੇ ਗਲਤ ਹਰਕਤ ਕੀਤੀ ਸੀ। ਲੜਕੀ ਨੇ ਇਸ ਦੀ ਜਾਣਕਾਰੀ ਅਧਿਆਪਕਾ ਨੂੰ ਦਿੱਤੀ, ਜਿਸ ਨੇ ਮਾਪਿਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਟੋ ਚਾਲਕ ਨੂੰ ਲੱਭ ਕੇ ਕੁਟਾਪਾ ਚਾੜਣ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਜਾਣਕਾਰੀ ਦੇ ਮੁਤਾਬਕ ਪਰਵਾਸੀ ਆਟੋ ਚਾਲਕ ਨੇ ਬੱਚੀ ਨੂੰ ਸਕੂਲ ਛੱਡਣ ਦੌਰਾਨ ਰਸਤੇ ਵਿਚ ਗਲਤ ਹਰਕਤ ਕੀਤੀ ਸੀ, ਜਿਸ ਬਾਰੇ ਲੜਕੀ ਨੇ ਸਕੂਲ ਅਧਿਆਪਕਾ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।  ਇਸ ਤੋਂ ਬਾਅਦ ਬੱਚੀ ਦਾ ਮਾਪੇ ਸਕੂਲ ਪਹੁੰਚੇ ਅਤੇ ਉਨ੍ਹਾਂ ਨੇ ਆਟੋ ਚਾਲਕ ਨੂੰ ਲੱਭ ਕੇ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਆਟੋ ਚਾਲਕ ਦਾ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਐ। ਪੁਲਿਸ ਵੱਲੋਂ ਮਾਪਿਆਂ ਦੇ ਇਲਜਾਮਾ ਦੀ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here