ਸਮਰਾਲਾ ਦੇ ਕੋਆਪ੍ਰੇਟਿਵ ਬੈਂਕ ’ਚ ਸਹੂਲਤਾਂ ਦੀ ਘਾਟ ਤੋਂ ਕਿਸਾਨ ਔਖੇ/ ਬੈਂਕ ਅੰਦਰ ਪੱਖੇ ਅਤੇ ਪੀਣ ਵਾਲੇ ਠੰਡੇ ਪਾਣੀ ਨਹੀਂ ਐ ਕੋਈ ਪ੍ਰਬੰਧ/ ਕਿਸਾਨ ਧੁੱਪੇ ਲਾਈਨਾਂ ’ਚ ਲੱਗਣ ਲਈ ਮਜਬੂਰ

0
5

ਸਮਰਾਲਾ ਦੇ ਕੋਆਪ੍ਰੇਟਿਵ ਬੈਂਕ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਪਿੰਡਾਂ ਵਿਚੋਂ ਕੋਆਪ੍ਰੇਟਿਵ ਬੈਂਕ ਸਮਰਾਲਾ ਵਿਖੇ ਪੈਸਿਆਂ ਦੇ ਲੈਣ-ਦੇਣ ਦੇ ਸਿਲਸਿਲੇ ਵਿਚ ਆਏ ਵੱਡੀ ਗਿਣਤੀ ਕਿਸਾਨ ਸਹੂਲਤਾਂ ਦੀ ਘਾਟ ਕਾਰਨ ਭੜਕ ਗਏ। ਕਿਸਾਨਾਂ ਦਾ ਕਹਿਣਾਂ ਸੀ ਕਿ ਉਹ ਸਵੇਰ ਤੋਂ ਅੱਤ ਦੀ ਗਰਮੀ ਵਿਚ ਲਾਈਨਾਂ ਵਿਚ ਲੱਗੇ ਨੇ ਪਰ ਬੈਂਕ ਅੰਦਰ ਪੱਖਿਆਂ ਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਐ, ਜਿਸ ਕਾਰਨ ਬਜ਼ੁਰਗ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਕਿਸਾਨਾਂ ਦਾ ਕਹਿਣਾ ਸੀ ਕਿ ਇੱਥੇ ਲੱਗਾ ਪੱਖਾ ਅਤੇ ਵਾਟਰ ਕੂਲਰ ਖਰਾਬ ਪਿਆ ਐ। ਉਨ੍ਹਾਂ ਕਿਹਾ ਕਿ ਜੋ ਪਾਣੀ ਮਿਲ ਵੀ ਰਿਹਾ ਐ, ਉਹ ਕਾਫੀ ਗਰਮ ਅਤੇ ਗੰਦਾ ਐ। ਕਿਸਾਨਾਂ ਨੇ ਬੈਂਕ ਵੱਲੋਂ ਕੀਤੇ ਗਏ ਪ੍ਰਬੰਧਾਂ ਤੇ ਜੰਮ ਕੇ ਭੜਾਸ ਕੱਢੀ। ਕਿਸਾਨ ਪਵਿੱਤਰ ਸਿੰਘ ਨੇ ਦੱਸਿਆ ਕਿ ਮੈਂ ਸਵੇਰ ਤੋਂ ਹੀ ਬੈਂਕ ਵਿੱਚ ਆਪਣੀ ਪੇਮੈਂਟ ਲੈਣ ਲਈ ਖੜਾ ਹਾਂ ਬੈਂਕ ਨੇ ਮੈਨੂੰ ਪੇਮੈਂਟ ਦੇਣ ਵਿੱਚ ਕਾਫੀ ਸਮਾਂ ਲਗਾ ਦਿੱਤਾ। ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਬੈਂਕ ਵੱਲੋਂ ਨਾ ਤਾਂ ਏਸੀ ਚਲਾਏ ਗਏ ਅਤੇ ਨਾ ਹੀ ਪੱਖੇ ਚਲਾਏ ਗਏ ਪੀਣ ਵਾਲੇ ਪਾਣੀ ਦਾ ਵਾਟਰ ਕੂਲਰ ਵੀ ਖਰਾਬ ਸੀ। ਜਿਆਦਾਤਰ ਬਜ਼ੁਰਗ ਕਿਸਾਨ ਆਪਣਾ ਲੈਣ ਦੇਣ ਕਰਨ ਲਈ ਬੈਂਕ ਵਿੱਚ ਪਹੁੰਚੇ ਹੋਏ ਸੀ। ਪਰ ਬੈਂਕ ਵਿੱਚ ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਬੈਂਕ ਮੈਨੇਜਰ ਵੱਲੋਂ ਕੁਝ ਨਹੀਂ ਕੀਤਾ ਗਿਆ। 150 ਦੇ ਕਰੀਬ ਕਿਸਾਨ ਬੈਂਕ ਦੇ ਅੰਦਰ ਖੜੇ ਨੇ ਇੰਨੀ ਜ਼ਿਆਦਾ ਗਰਮੀ ਵਿੱਚ ਅਗਰ ਕਿਸੇ ਨੂੰ ਕੁਝ ਹੋ ਗਿਆ ਤਾਂ ਕੌਣ ਜਿੰਮੇਵਾਰ ਹੋਵੇਗਾ। ਬੈਂਕ ਬਰਾਂਚ ਮੈਨੇਜਰ ਖੁਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਹੱਦ ਕਰਜੇ ਪਾਸ ਹੋਣ ਵਿੱਚ ਦੇਰੀ  ਕਾਰਨ ਬੈਂਕ ਵਿੱਚ ਇਕਦਮ ਰਸ਼ ਵੱਧ ਗਿਆ ਐ, ਜਿਸ ਕਾਰਨ ਇਹ ਸਮੱਸਿਆ ਆਈ ਐ। ਮੈਨੇਜਰ ਨੇ ਦੱਸਿਆ ਕਿ ਬੈਂਕ ਦੇ ਇੱਕ ਦੋ ਪੱਖੇ ਖਰਾਬ ਹਨ ਉਹ ਵੀ ਜਲਦ ਠੀਕ ਕਰਵਾ ਦਿੱਤੇ ਜਾਣਗੇ ਪਰ ਏਸੀ ਚੱਲ ਰਹੇ ਹਨ ਲੋਕਾਂ ਦਾ ਜਿਆਦਾ ਇਕੱਠ ਹੋਣ ਦੇ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਲ ਤੋਂ ਅਸੀਂ ਵਾਰੀ ਸਿਰ ਪਿੰਡਾਂ ਦੇ ਜ਼ਿਮੀਦਾਰਾਂ ਨੂੰ ਬੁਲਾਵਾਂਗੇ ਅਤੇ ਅੱਗੇ ਨੂੰ ਇਹ ਸਮੱਸਿਆ ਨਹੀਂ ਆਵੇਗੀ।

LEAVE A REPLY

Please enter your comment!
Please enter your name here