Uncategorized ਮੁੱਖ ਮੰਤਰੀ ਦੇ ਬਿਆਨ ਖਿਲਾਫ਼ ਨਿਤਰੇ ਬੀਬੀਐਮਬੀ ਦੇ ਮੁਲਾਜ਼ਮ/ ਬੀਬੀਐਮਬੀ ਨੂੰ ਬੰਦ ਕਰਨ ਦੇ ਬਿਆਨ ਦਾ ਕੀਤਾ ਵਿਰੋਧ/ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦੀ ਚਿਤਾਵਨੀ By admin - May 15, 2025 0 7 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਦੇ ਬੀਬੀਐਮਬੀ ਦੇ ਪੁਨਰ ਗਠਨ ਬਾਰੇ ਦਿੱਤੇ ਬਿਆਨ ਦਾ ਮੁੱਦਾ ਗਰਮਾ ਗਿਆ ਐ। ਇਸ ਮੁੱਦੇ ਨੂੰ ਲੈ ਕੇ ਬੀਬੀਐਮਬੀ ਕਰਮਚਾਰੀ ਯੂਨੀਅਨ ਤੇ ਸਰਕਾਰ ਵਿਚਾਲੇ ਟਕਰਾਅ ਦੇ ਹਾਲਾਤ ਬਣ ਗਏ ਨੇ। ਬੀਬੀਐਮਬੀ ਯੂਨੀਅਨ ਨੇ ਬਿਆਨ ਦੇ ਵਿਰੋਧ ਵਿਚ ਨਿਤਰਦਿਆਂ ਸਰਕਾਰ ਖਿਲਾਫ ਸੰਘਰਸ਼ ਦੀ ਚਿਤਾਵਨੀ ਦਿੱਤੀ ਐ। ਬੀਬੀਐਮਬੀ ਮੁਲਾਜਮ ਯੂਨੀਅਨ ਦਾ ਕਹਿਣਾ ਐ ਕਿ ਭਾਖੜਾ ਬੰਨ੍ਹ ਦੀ ਉਸਾਰੀ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਰੁਜਗਾਰ ਦਿੱਤਾ ਗਿਆ ਸੀ ਪਰ ਮੌਜੂਦਾ ਸਰਕਾਰ ਇਸ ਨੂੰ ਬੰਦ ਕਰਨ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਈ ਸਾਲਾਂ ਤੋਂ ਖਾਲੀ ਪਈਆਂ ਅਸਾਮੀਆਂ ਵੀ ਨਹੀਂ ਭਰੀਆਂ ਜਾ ਰਹੀਆਂ ਅਤੇ ਹੁਣ ਸਰਕਾਰ ਇਹ ਅਸਾਮੀਆਂ ਭਰਨ ਦੀ ਥਾਂ ਇਨ੍ਹਾਂ ਨੂੰ ਖਤਮ ਕਰਨ ਦੀਆਂ ਗੱਲਾਂ ਕਰ ਰਹੀ ਐ, ਜਿਸ ਨੂੰ ਬੀਬੀਐਮਬੀ ਮੁਲਾਜਮ ਯੂਨੀਅਨ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਉਧਰ ਸਿੰਚਾਈ ਮੰਤਰੀ ਵਰਿੰਦਰ ਗੋਇਲ ਨੇ ਕਿਹਾ ਕਿ ਮੁਲਜਮਾਂ ਨੂੰ ਘਬਰਾਉਣ ਦੀ ਲੋੜ ਨਹੀਂ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੋਈ ਫੰਡ ਨਹੀਂ ਰੋਕਿਆ ਅਤੇ ਸਾਰੇ ਮਸਲੇ ਦਾ ਮਿਲ ਬੈਠ ਕੇ ਹੱਲ ਕੱਢ ਲਿਆ ਜਾਵੇਗਾ।