ਫਗਵਾੜਾ ਦੇ ਹਨੂੰਮਾਨਗੜ੍ਹੀ ਮੰਦਿਰ ਵਿਚ ਚੋਰ ਦੀ ਘਟੀਆ ਹਰਕਤ ਸਾਹਮਣੇ ਆਈ ਐ। ਇੱਥੇ ਤੜਕਸਾਰ ਮੰਦਰ ਅੰਦਰ ਦਾਖਲ ਹੋਇਆ ਚੋਰ ਸ਼ਿਵਲਿੰਗ ਤੇ ਪਏ ਨਾਗ ਦੇਵਤਾ ਨੂੰ ਚੋਰੀ ਕਰ ਕੇ ਫਰਾਰ ਹੋ ਗਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਚੋਰ ਨਾਗ ਦੇਵਤਾ ਨੂੰ ਚੁੱਕ ਕੇ ਤੋੜ ਮਰੋੜ ਕੇ ਪੈਂਟ ਦੀ ਜੇਬ ਵਿਚ ਪਾ ਕੇ ਫਰਾਰ ਹੁੰਦਾ ਦਿਖਾਈ ਦੇ ਰਿਹਾ ਐ। ਘਟਨਾ ਤੋਂ ਬਾਅਦ ਹਿੰਦੂ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਐ। ਦੱਸਿਆ ਜਾ ਰਿਹਾ ਕਿ ਇਹ ਉਕਤ ਵਿਅਕਤੀ ਨੇ ਮੰਦਰ ਵਿਖੇ ਸਥਿਤ ਭਗਵਾਨ ਸ਼ਿਵ ਦੇ ਮੰਦਰ ਅੰਦਰ ਜਾ ਕੇ ਸ਼ਿਵਲਿੰਗ ਤੇ ਪਏ ਨਾਗ ਦੇਵਤਾ ਨੂੰ ਚੋਰੀ ਕਰ ਲਿਆ, ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਚੋਰ ਨੇ ਮੰਦਰ ਅੰਦਰ ਦਾਖਲ ਹੋ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਬੜੀ ਹੁਸ਼ਿਆਰੀ ਨਾਲ ਸ਼ਿਵਲਿੰਗ ਤੋਂ ਨਾਗ ਚੁੱਕ ਕੇ ਤੋਰ ਮੋੜ ਕੇ ਪੈਂਟ ਵਿੱਚ ਲੁਕੋ ਕੇ ਫਰਾਰ ਜਾਂਦਾ ਹੈ। ਵਾਰਦਾਤ ਤੋਂ ਬਾਅਦ ਜਿੱਥੇ ਮੰਦਰ ਕਮੇਟੀ ਦੇ ਨਾਲ ਨਾਲ ਸ਼ਰਧਾਲੂਆਂ ਵਿੱਚ ਭਾਰੀ ਨਿਰਾਸ਼ਾ ਹੈ ਉੱਥੇ ਸ਼ਰਧਾਲੂ ਇਸਨੂੰ ਬਹੁਤ ਇੱਕ ਘਿਨਾਉਣੀ ਹਰਕਤ ਦੱਸ ਰਹੇ ਹਨ। ਮੰਦਿਰ ਦੇ ਪੁਜਾਰੀਆਂ ਤੇ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਾਰੀ ਵਾਰਦਾਤ ਸਵੇਰੇ ਪੰਜ ਵਜੇ ਤੋਂ ਸਾਢੇ ਪੰਜ ਵਜੇ ਦਰਮਿਆਨ ਦੀ ਐ। ਪੁਲਿਸ ਵਲੋਂ ਫਿਲਹਾਲ ਇਸੇ ਚੋਰ ਦੀ ਭਾਲ ਕੀਤੀ ਜਾ ਰਹੀ ਹੈ।