ਪੰਜਾਬ ਅੰਦਰ ਲੱਗਣਗੇ ਪਰਾਲੀ ਤੋਂ ਬਾਲਣ ਬਣਾਉਣ ਵਾਲੇ ਪ੍ਰੋਜੈਕਟ/ ਬੋਇਲਰਾਂ ਅੰਦਰ ਹੋਵੇਗੀ ਪਰਾਲੀ ਤੋਂ ਬਣੇ ਬਾਲਣ ਦੀ ਵਰਤੋਂ/ ਲੱਕੜ ਤੇ ਕੋਇਲੇ ਦੀ ਥਾਂ ਲਵੇਗਾ ਪਰਾਲੀ ਤੋਂ ਬਣਿਆ ਇਹ ਬਾਲਣ

0
5

 

ਪੰਜਾਬ ਸਰਕਾਰ ਨੇ ਪਰਾਲੀ ਦੇ ਨਿਟਪਾਰੇ ਲਈ ਵੱਡਾ ਉਪਰਾਲਾ ਕੀਤਾ ਐ। ਸਰਕਾਰ ਨੇ ਪਰਾਲੀ ਤੋਂ ਅਜਿਹਾ ਬਾਲਣ ਤਿਆਰ ਕਰਨ ਦੀ ਪਹਿਲ ਕੀਤੀ ਐ, ਜਿਸ ਦੀ ਵਰਤੋਂ ਬੁਆਇਲਰਾਂ ਦੇ ਬਾਲਣ ਵਜੋਂ ਕੀਤੀ ਜਾ ਸਕੇਗੀ। ਸਰਕਾਰ ਦੀ ਇਸ ਪਹਿਲਾ ਨਾਲ ਜਿੱਥੇ ਲੱਕੜੀ ਤੇ ਕੋਲੇ ਦੀ ਥਾਂ ਪਰਾਲੀ ਤੋਂ ਬਣਨ ਵਾਲੇ ਬਾਲਣ ਦੀ ਵਰਤੋਂ ਹੋਣ ਲੱਗੇਗੀ, ਉੱਥੇ ਹੀ ਪਰਾਲੀ ਦਾ ਸਹੀ ਨਿਪਟਾਰਾ ਵੀ ਹੋਣ ਲੱਗੇਗਾ। ਇਸ ਨਾਲ ਕਿਸਾਨਾਂ ਨੂੰ ਵਿੱਤੀ ਲਾਭ ਮਿਲਣ ਦੇ ਨਾਲ ਨਾਲ ਪਰਾਲੀ ਸਾੜਣ ਨਾਲ ਹੁੰਦੇ ਪ੍ਰਦੂਸ਼ਣ ਤੋਂ ਵੀ ਰਾਹਤ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪਰਾਲੀ ਦੀ ਵਰਤੋਂ ਕਰਕੇ ਬਾਲਣ ਪੈਦਾ ਕਰਨ ਵਾਲੇ ਉਦਯੋਗਾਂ ਨੂੰ 5 ਕਰੋੜ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਨਵੀਂ ਪੂੰਜੀ ਸਬਸਿਡੀ ਸਕੀਮ ਸ਼ੁਰੂ ਕੀਤੀ ਹੈ। ਇਸ ਵਿੱਚ, ਪ੍ਰਤੀ 8 ਟੀਪੀਐਚ ਬਾਇਲਰ ‘ਤੇ 1 ਕਰੋੜ ਰੁਪਏ ਤੱਕ ਦੀ ਸਬਸਿਡੀ ਉਪਲਬਧ ਹੋਵੇਗੀ। ਇਸ ਨਾਲ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇਗਾ। ਮਾਨ ਸਰਕਾਰ ਨੇ ਅਪੀਲ ਕੀਤੀ ਹੈ ਕਿ ਤੇਲ, ਕੋਲਾ ਜਾਂ ਹੋਰ ਬਾਇਓਮਾਸ ‘ਤੇ ਚੱਲਣ ਵਾਲੇ ਉਦਯੋਗਾਂ ਨੂੰ ਤੁਰੰਤ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here