ਅੰਮ੍ਰਿਤਸਰ ਦੇ ਬੱਸ ਅੱਡੇ ਤੇ ਬਜੁਰਗ ਤੋਂ ਪੱਗ ਨਾਲ ਲਗਵਾਇਆ ਪੋਚਾ/ ਬੀਆਰਟੀਐਸ ਦੇ ਮੁਲਾਜ਼ਮਾਂ ਦੀ ਸ਼ਰਮਨਾਕ ਹਰਕਤ ਆਈ ਸਾਹਮਣੇ/ ਪੀੜਤ ਬਜ਼ੁਰਗ ਨੇ ਮੰਗਿਆ ਇਨਸਾਫ

0
6

ਗੁਰੂ ਨਗਰੀ ਅੰਮ੍ਰਿਤਸਰ ਦੇ ਬੱਸ ਅੱਡੇ ਤੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਐ। ਇੱਥੇ ਇਕ ਬਜ਼ੁਰਗ ਕੋਲੋਂ ਉਸ ਦੀ ਪੱਗ ਨਾਲ ਪੋਚਾ ਲਗਵਾਇਆ ਗਿਆ ਐ। ਇਸ ਹਰਕਤ ਦੇ ਇਲਜਾਮ ਬੀਆਰਟੀਐਸ ਬੱਸ ਸਰਵਿਸ ਦੇ ਮੁਲਾਜਮਾਂ ਤੇ ਲੱਗੇ ਨੇ। ਬਜੁਰਗ ਦਾ ਦੋਸ਼ ਸਿਰਫ ਐਨਾ ਹੀ ਸੀ ਕਿ ਉਸ ਦਾ ਬਜੁਰਗ ਹੋਣ ਕਾਰਨ ਪਿਸ਼ਾਬ ਨਿਕਲ ਗਿਆ ਸੀ, ਜਿਸ ਨੂੰ ਮੌਕੇ ਤੇ ਮੌਜੂਦ ਮੁਲਾਜਮਾਂ ਨੇ ਘੇਰ ਲਿਆ ਅਤੇ ਉਸ ਦੀ ਪੱਗ ਲੁਹਾ ਕੇ ਪੋਚਾ ਲਗਵਾਇਆ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਤੁਲ ਫੜ ਗਿਆ ਐ। ਪੀੜਤ ਬਜੁਰਗ ਨੇ ਇਨਸਾਫ ਦੀ ਮੰਗ ਕੀਤੀ ਐ। ਉਧਰ ਬਜੁਰਗ ਦੇ ਹੱਕ ਵਿਚ ਨਿਤਰੇ ਸਮਾਜ ਸੇਵੀਆਂ ਨੇ ਵੀ ਕਾਰਵਾਈ ਦੀ ਮੰਗ ਕੀਤੀ ਐ।  ਇਸੇ ਦੌਰਾਨ ਬਜੁਰਗ ਦੀ ਵੀਡੀਓ ਵੀ ਸਾਹਮਣੇ ਆਈ ਐ, ਜਿਸ ਵਿਚ ਉਹ ਆਪਬੀਤੀ ਬਿਆਨਦਾ ਸੁਣਾਈ ਦੇ ਰਿਹਾ ਐ। ਬਜੁਰਗ ਦਾ ਇਲਜਾਮ ਐ ਕਿ ਇਕ ਮੁੰਡੇ ਤੇ ਕੁੜੀ ਦੀ ਇਸ ਹਰਕਤ ਕਾਰਨ ਇਸ ਦੀ ਪੱਗ ਵਿਚ ਰੱਖੇ ਹਜ਼ਾਰ ਰੁਪਏ ਵੀ ਗੁਆਚ ਗਏ ਨੇ। ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਸਮਾਜਸੇਵੀ ਪਵਨ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹਰਕਰ ਹੈ, ਜਿਸ ਦੀ ਵੀਡੀਓ ਦੇਖ ਕੇ ਮਨ ਦੁੱਖੀ ਹੋਇਆ ਹੈ। ਉਹਨਾਂ ਕਿਹਾ ਕਿ ਘਟਨਾ ਵਿਚ ਸ਼ਾਮਲ ਮੁਲਾਜਮਾਂ ਨੂੰ ਡਿਊਟੀ ਤੋਂ ਫਾਰਗ ਕਰ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਐ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਕੋਝੀ ਹਰਕਤ ਨਾ ਕਰ ਸਕੇ।

LEAVE A REPLY

Please enter your comment!
Please enter your name here