Uncategorized ਮਾਛੀਵਾੜਾ ਪੁਲਿਸ ਦਾ ਔਰਤਾਂ ਦੀ ਸੁਰੱਖਿਆ ਲਈ ਵਿਸ਼ੇਸ਼ ਉਪਰਾਲਾ/ ਵਿਦਿਆਰਥਣਾਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ‘ਸ਼ੀ ਸਕਾਊਡ’ ਮੁਹਿੰਮ/ ਸਕੂਲਾਂ ਦੇ ਬਾਹਰ ਵਿਸ਼ੇਸ਼ ਵਾਹਨ ਨਾਲ ਤਾਇਨਾਤ ਰਹੇਗੀ ਮਹਿਲਾ ਪੁਲਿਸ By admin - May 14, 2025 0 5 Facebook Twitter Pinterest WhatsApp ਮੁੱਖ ਮੰਤਰੀ ਮਾਨ ਦੀਆਂ ਹਦਾਇਤਾਂ ’ਤੇ ਪੰਜਾਬ ਪੁਲਿਸ ਨੇ ਔਰਤਂ ਦੀ ਸੁਰੱਖਿਆ ਲਈ ਸ਼ੀ ਸਕਾਊਡ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਐ। ਇਸ ਦੀ ਸ਼ੁਰੂਆਤ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਤੋਂ ਸ਼ੁਰੂ ਕੀਤੀ ਗਈ ਐ। ਜਿਸ ਦੇ ਤਹਿਤ ਸਕੂਲਾਂ, ਕਾਲਜਾਂ ਅਤੇ ਮੁਹੱਲਿਆਂ ਵਿਚ ਮਹਿਲਾ ਪੁਲਿਸ ਕਰਮਚਾਰੀ ਆਪਣੇ ਵਿਸ਼ੇਸ਼ ਵਾਹਨ ਰਾਹੀਂ ਗਸ਼ਤ ਕਰਨਗੇ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣਗੇ। ਇਸੇ ਤਹਿਤ ਅੱਜ ਮਾਛੀਵਾੜਾ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਵੀ ਮਹਿਲਾ ਪੁਲਿਸ ਕਰਮਚਾਰੀ ਰਾਜ ਕੌਰ ਤੇ ਪੂਜਾ ਰਾਣੀ ਆਪਣੇ ਵਿਸ਼ੇਸ਼ ਵਾਹਨ ਨਾਲ ਤਾਇਨਾਤ ਦਿਖਾਈ ਦਿੱਤੇ ਅਤੇ ਉਹ ਅਨਾਊਂਸਮੈਂਟ ਕਰ ਰਹੇ ਸਨ ਕਿ ਸਕੂਲ ਦੇ ਨੇਡ਼੍ਹੇ ਕੋਈ ਵੀ ਨੌਜਵਾਨ ਗੇੜੀਆਂ ਨਾ ਮਾਰੇ ਅਤੇ ਹੂਟਰ ਵਜਾ ਕੇ ਇਸ ਸਬੰਧੀ ਮੁਸ਼ਤੈਦੀ ਵਰਤੀ ਜਾ ਰਹੀ ਸੀ। ਮਹਿਲਾ ਪੁਲਿਸ ਮੁਲਾਜਮਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਦਿਆਰਥਣਾਂ ਦੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਧਰ ਪੁਲਿਸ ਦੀ ਇਸ ਪਹਿਲ ਨੂੰ ਲੈ ਕੇ ਵਿਦਿਆਰਥਣਾ ਤੇ ਮਾਪਿਆਂ ਵਿਚ ਖੁਸ਼ੀ ਪਾਈ ਜਾ ਰਹੀ ਐ।