Uncategorized ਬਰਨਾਲਾ ਪੁਲਿਸ ਵੱਲੋਂ ਮੋਟਰ ਸਾਈਕਲ ਚੋਰ ਗਰੋਹ ਦਾ ਪਰਦਾਫਾਸ਼/ ਟੱਲੇਵਾਲ ਪੁਲਿਸ ਨੇ 10 ਚੋਰੀਸ਼ੁਦਾਂ ਮੋਟਰ ਸਾਇਕਲ ਕੀਤੇ ਬਰਾਮਦ/ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ By admin - May 14, 2025 0 7 Facebook Twitter Pinterest WhatsApp ਬਰਨਾਲਾ ਪੁਲਿਸ ਨੇ ਮੋਟਰ ਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਨੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ 10 ਚੋਰੀਸ਼ੁਦਾ ਮੋਟਰ ਸਾਈਕਲ ਬਰਾਮਦ ਕੀਤੇ ਨੇ। ਮੁਲਜਮਾਂ ਨੇ ਇਹ ਮੋਟਰ ਸਾਈਕਲ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਸਨ। ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਬਾਰੂ ਸਿੰਘ ਪੁੱਤਰ ਲਾਭ ਸਿੰਘ ਵਾਸੀ ਮਹਿਲ ਕਲਾਂ ਮੋਟਰ ਸਾਈਕਲ ਚੋਰੀ ਦੀਆਂ ਘਟਨਾਵਾਂ ਵਿਚ ਸ਼ਾਮਲ ਐ। ਪੁਲਸ ਨੇ ਮੁਲਜਮ ਨੂੰ ਕਾਬੂ ਕਰ ਕੇ ਪੁਛਗਿੱਛ ਕੀਤੀ, ਜਿਸ ਦੌਰਾਨ ਉਸ ਨੇ ਆਪਣੇ ਇਕ ਹੋਰ ਸਾਥੀ ਭਵਨਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਦਾ ਨਾਮ ਲਿਆ। ਪੁਲਿਸ ਨੇ ਦੋਵਾਂ ਦਾ ਰਿਮਾਂਡ ਹਾਸਲ ਕਰ ਕੇ ਪੁਛਗਿੱਛ ਕੀਤੀ, ਜਿਸ ਦੌਰਾਨ ਮੁਲਜਮਾਂ ਨੇ 10 ਮੋਟਰ ਸਾਈਕਲ ਬਰਾਮਦ ਕਰਵਾਏ। ਪੁਲਿਸ ਵੱਲੋਂ ਗਰੋਹ ਦੇ ਬਾਕੀ ਮੈਂਬਰਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ।