Uncategorized ਬਰਨਾਲਾ ਪਹੁੰਚੇ ਡੀਆਈਜੀ ਸੁਖਵੰਤ ਸਿੰਘ ਗਿੱਲ/ ਨਸ਼ਿਆਂ ਬਾਰੇ ਜਾਗਰੂਕਤਾ ਸਮਾਗਮ ’ਚ ਕੀਤੀ ਸ਼ਿਰਕਤ/ ਕਿਹਾ, ਆਉਣ ਵਾਲੇ ਸਮੇਂ ਨਸ਼ਾ ਮੁਕਤ ਹੋਵੇਗਾ ਪੂਰਾ ਪੰਜਾਬ By admin - May 14, 2025 0 5 Facebook Twitter Pinterest WhatsApp ਬਰਨਾਲਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਬਰਨਾਲਾ ਪੁਲਿਸ ਵੱਲੋਂ ਸੰਪਰਕ ਮੀਟਿੰਗ ਕਰਵਾਈ ਗਈ। ਜਿਸ ਵਿੱਚ ਵਿਸ਼ੇਸ਼ ਰੂਪ ‘ਚ ਡੀਆਈਜੀ ਇੰਟੈਲੀਜਂਸ ਸੁਖਵੰਤ ਸਿੰਘ ਗਿੱਲ ਪਹੁੰਚੇ। ਇਸ ਦੌਰਾਨ ਬਰਨਾਲਾ ਦੇ ਕਾਫੀ ਸਕੂਲਾਂ ਦੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਨਸ਼ਿਆਂ ਦੀਆਂ ਬੁਰੀਆਂ ਅਲਾਮਤਾਂ ਨੂੰ ਲੈ ਕੇ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਸੰਬੋਧਿਤ ਕਰਦਿਆਂ ਡੀਆਈਜੀ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਸਖਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ। ਉਹਨਾਂ ਕਿਹਾ ਕਿ ਉਨਾਂ ਨੂੰ ਬੇਹਦ ਖੁਸ਼ੀ ਹੈ ਕਿ ਆਮ ਲੋਕ ਵੀ ਹੁਣ ਨਸ਼ਿਆਂ ਖਿਲਾਫ ਆਪਣੀ ਆਵਾਜ਼ ਚੁੱਕਣ ਲੱਗੇ ਹਨ। ਉਹਨਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ, ਜਦੋਂ ਆਪਣਾ ਪੰਜਾਬ ਰੰਗਲਾ ਪੰਜਾਬ ਬਣ ਜਾਵੇਗਾ।