Uncategorized ਫਿਰੋਜ਼ਪੁਰ ’ਚ ਅਣਪਛਾਤਿਆਂ ਨੇ ਮਹਿਲਾ ’ਤੇ ਚਲਾਈ ਗੋਲੀ/ ਮਹਿਲਾ ਨੂੰ ਗੰਭੀਰ ਹਾਲਤ ’ਚ ਹਸਪਤਾਲ ਕਰਵਾਇਆ ਦਾਖ਼ਲ/ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ By admin - May 14, 2025 0 5 Facebook Twitter Pinterest WhatsApp ਫਿਰੋਜ਼ਪੁਰ ਸ਼ਹਿਰ ਅੰਦਰ ਗੋਲੀ ਚੱਲਣ ਦੀ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਪਿੰਡ ਆਂਸਲ ਤੋਂ ਸਾਹਮਣੇ ਆਇਆ ਐ, ਜਿੱਥੇ ਅਣਪਛਾਤੇ ਹਮਲਾਵਰ ਇਕ ਮਹਿਲਾ ਤੇ ਗੋਲੀਆ ਚਲਾ ਕੇ ਫਰਾਰ ਹੋ ਗਏ। ਮਹਿਲਾ ਦੇ ਤਿੰਨ ਗੋਲੀਆਂ ਲੱਗੀਆਂ ਨੇ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਪੀੜਤਾ ਦੀ ਪਛਾਣ ਅਮਨਦੀਪ ਉਰਫ ਮੰਨੂੰ ਵਜੋਂ ਹੋਈ ਐ। ਲੋਕਾਂ ਦੇ ਦੱਸਣ ਮੁਤਾਬਕ ਉਕਤ ਮਹਿਲਾ ਖੁਦ ਨੂੰ ਬਾਬਾ ਅਖਵਾਉਂਦੀ ਸੀ ਅਤੇ ਘਟਨਾ ਵੇਲੇ ਘਰ ਅੰਦਰ ਇਕੱਲੀ ਹੀ ਸੀ। ਇਸੇ ਦੌਰਾਨ ਦੋ ਅਣਪਛਾਤੇ ਨੌਜਵਾਨ ਆਏ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।