ਫਾਜਿਲਕਾ ਮੰਡੀ ’ਚ ਖ਼ਰਾਬ ਹੋ ਰਹੀ ਖੁੱਲ੍ਹੇ ਅਸਮਾਨ ਹੇਠ ਪਈ ਕਣਕ/ ਲਿਫਟਿੰਗ ਨਾ ਹੋਣ ਦੇ ਚਲਦਿਆਂ ਭਿੱਜਣ ਕਾਰਨ ਹੋਈ ਖ਼ਰਾਬ/ ਜ਼ਿੰਮੇਵਾਰੀ ਤੋਂ ਭੱਜਦੇ ਦਿੱਖੇ ਸਬੰਧਤ ਮਹਿਕਮੇ ਦੇ ਅਧਿਕਾਰੀ

0
6

ਸਰਕਾਰਾਂ ਦੀਆਂ ਲਾਪ੍ਰਵਾਹੀਆਂ ਕਾਰਨ ਆਏ ਸਾਲ ਭਾਰੀ ਮਾਤਰਾ ਵਿਚ ਅਨਾਜ ਖਰਾਬ ਹੋ ਜਾਂਦਾ ਐ। ਅਜਿਹਾ ਹੀ ਮਾਮਲਾ ਫਾਜਿਲਕਾ ਮੰਡੀ ਤੋਂ ਸਾਹਮਣੇ ਆਇਆ ਐ, ਜਿੱਥੇ ਖੁੱਲ੍ਹੇ ਅਸਮਾਨ ਹੇਠ ਪਈ ਕਣਕ ਖਰਾਬ ਹੋ ਗਈ ਐ। ਇਹ ਕਣਕ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਹੀ ਪਈ ਸੀ ਅਤੇ ਬੀਤੇ ਦਿਨ ਹੋਈਆਂ ਬਾਰਸ਼ਾਂ ਕਾਰਨ ਭਿੱਜ ਗਈ ਸੀ ਜੋ ਹੁਣ ਪੂਰੀ ਤਰ੍ਹਾਂ ਖਰਾਬ ਹੋ ਗਈ ਐ। ਹਾਲਤ ਇਹ ਐ ਕਿ ਇਹ ਕਣਕ ਹੁਣ ਖਰਾਬ ਹੋਣ ਕਾਰਨ ਗੋਦਾਮਾਂ ਵਿਚੋਂ ਵੀ ਵਾਪਸ ਆਉਣੀ ਸ਼ੁਰੂ ਹੋ ਗਈ ਐ। ਦੂਜੇ ਪਾਸੇ ਸਬੰਧਤ ਮਹਿਕਮੇ ਅਤੇ ਮੰਡੀ ਦੇ ਅਧਿਕਾਰੀ ਇਸ ਦੀ ਜ਼ਿੰਮੇਵਾਰੀ ਇਕ-ਦੂਜੇ ਸਿਰ ਸੁੱਟ ਕੇ ਸੁਰਖਰੂ ਹੋਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਨੇ। ਮੰਡੀਆਂ ਅਧਿਕਾਰੀ ਦਾ ਕਹਿਣਾ ਐ ਕਿ ਉਨ੍ਹਾਂ ਵੱਲੋਂ ਇਸ ਬਾਰੇ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਨੇ ਪਰ ਲਿਫਟਿੰਗ ਦੀ ਢਿੱਲੀ ਰਫਤਾਰ ਕਾਰਨ ਕਣਕ ਚੁੱਕੀ ਨਹੀਂ ਜਾ ਸਕੀ। ਉਧਰ ਸਬੰਧਤ ਮਹਿਕਮੇ ਦੇ ਅਧਿਕਾਰੀ ਦਾ ਕਹਿਣਾ ਐ ਕਿ ਮਹਿਕਮੇ ਵੱਲੋਂ ਲਿਫਟਿੰਗ ਦਾ ਕੰਮ ਲਗਾਤਾਰ ਜਾਰੀ ਅਤੇ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਕਣਕ ਦੀ ਲਿਫਟਿੰਗ ਹੋ ਚੁੱਕੀ ਐ।

LEAVE A REPLY

Please enter your comment!
Please enter your name here