Uncategorized ਫਤਹਿਗੜ੍ਹ ਸਾਹਿਬ ’ਚ ਕਲਯੁੱਗੀ ਪੁੱਤਰ ਹੱਥੋਂ ਪਿਤਾ ਦਾ ਕਤਲ/ ਜ਼ਮੀਨੀ ਵਿਵਾਦ ਦੇ ਚਲਦਿਆਂ ਪਿਉਂ ਨੂੰ ਉਤਾਰਿਆ ਮੌਤ ਦੇ ਘਾਟ/ ਲੱਤਾਂ-ਬਾਹਾਂ ਬੰਨ੍ਹ ਕੇ ਨਹਿਰ ’ਚ ਸੁੱਟਣ ਕਾਰਨ ਗਈ ਸੀ ਜਾਨ By admin - May 14, 2025 0 10 Facebook Twitter Pinterest WhatsApp ਧਾਰਮਿਕ ਸ਼ਹਿਰ ਫਤਹਿਗੜ੍ਹ ਸਾਹਿਬ ਵਿਖੇ ਇਕ ਕਲਯੁੱਗੀ ਪੁੱਤਰ ਹੱਥੋਂ ਪਿਤਾ ਦਾ ਕਤਲ ਹੋਣ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਵਾਰਦਾਤ ਫਤਹਿਗੜ੍ਹ ਦੇ ਥਾਣਾ ਬਡਾਲੀ ਆਲਾ ਸਿੰਘ ਅਧੀਨ ਪੈਂਦੇ ਪਿੰਡ ਰਜਿੰਦਰਗੜ ਦੀ ਐ, ਜਿੱਥੇ ਸੁਖਪ੍ਰੀਤ ਸਿੰਘ ਨਾਮ ਦੇ ਸਖਸ਼ ਨੇ ਆਪਣੇ ਪਿਤਾ ਨੂੰ ਪਹਿਲਾਂ ਮੌਤ ਦੇ ਘਾਟ ਉਤਾਰਿਆ ਅਤੇ ਖੁਦ ਹੀ ਪੁਲਿਸ ਕੋਲ ਜਾ ਕੇ ਆਪਣੇ ਪਿਤਾ ਬਲਜਿੰਦਰ ਸਿੰਘ ਦੇ ਲਾਪਤਾ ਹੋਣ ਦੀ ਝੂਠੀ ਸ਼ਿਕਾਇਤ ਦਰਜ ਕਰਵਾ ਦਿੱਤੀ। ਪਰ ਮ੍ਰਿਤਕ ਬਲਜਿੰਦਰ ਸਿੰਘ ਦੀ ਧੀ ਦੇ ਬਿਆਨਾਂ ਨੇ ਮੁਲਜਮ ਦੇ ਝੂਠ ਤੋਂ ਪਰਦਾ ਚੁੱਕ ਦਿੱਤਾ ਅਤੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਬਲਜਿੰਦਰ ਸਿੰਘ ਦੀ ਲਾਸ਼ ਪਿੰਡ ਖੇੜੀ ਨੇੜਿਓ ਭਾਖੜਾ ਨਹਿਰ ਵਿਚੋਂ ਬਰਾਮਦ ਕਰ ਲਈ। ਮ੍ਰਿਤਕ ਬਲਜਿੰਦਰ ਸਿੰਘ ਦੀ ਧੀ ਦੇ ਬਿਆਨਾਂ ਮੁਤਾਬਕ ਉਸਦੇ ਭਰਾ ਦਾ ਜਮੀਨ ਨੂੰ ਲੈ ਕੇ ਆਪਣੇ ਪਿਤਾ ਨਾਲ ਝਗੜਾ ਚੱਲ ਰਿਹਾ ਸੀ, ਜਿਸ ਦੇ ਚਲਦਿਆਂ ਉਸ ਨੇ ਪਿਤਾ ਨੂੰ ਲਾਪਤਾ ਕੀਤਾ ਐ। ਪੁਲਿਸ ਦੀ ਛਾਣਬੀਣ ਵਿਚ ਸਾਹਮਣੇ ਆਇਆ ਕਿ ਸੁਖਪ੍ਰੀਤ ਵੱਲੋਂ ਆਪਣੇ ਪਿਤਾ ਦੇ ਹੱਥ ਬੰਨ ਕੇ ਉਸ ਨੂੰ ਭਾਖੜਾ ਨਹਿਰ ਸੁੱਟ ਦਿੱਤਾ ਗਿਆ ਸੀ। ਇਸ ਘਟਨਾ ਨੇ ਜਿੱਥੇ ਮਨੁੱਖ ਦੀ ਲਾਲਚੀ ਬਿਰਤੀ ਜੱਗ ਜਾਹਰ ਕੀਤੀ ਐ ਉੱਥੇ ਹੀ ਪਿਉ-ਪੁੱਤਰ ਦੇ ਰਿਸ਼ਤੇ ਨੂੰ ਵੀ ਕਲੰਕਿਤ ਕੀਤਾ ਐ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।