Uncategorized ਗੁਰਦਾਸਪੁਰ ’ਚ ਸਾਬਕਾ ਫੌਜੀ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ/ ਪੈਸਿਆਂ ਵਾਲੀ ਗੁੱਥਲੀ ਕੀਤੀ ਅਸਲ ਮਾਲਕ ਹਵਾਲੇ/ ਬਜ਼ੁਰਗ ਨੂੰ ਪੁੱਤਰ ਦੇ ਇਲਾਜ਼ ਲਈ ਦਾਨ ਵਜੋਂ ਮਿਲੇ ਸੀ ਪੈਸੇ By admin - May 14, 2025 0 5 Facebook Twitter Pinterest WhatsApp ਗੁਰਦਾਸਪੁਰ ਦੇ ਫਤਹਿਗੜ੍ਹ ਚੂੜੀਆਂ ਨਾਲ ਸਬੰਧਤ ਇਕ ਸਾਬਕਾ ਫੌਜੀ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਐ। ਇਸ ਫੌਜੀ ਨੂੰ ਇਕ ਪੈਸਿਆਂ ਵਾਲੀ ਗੁੱਥਲੀ ਲੱਭੀ ਸੀ, ਜਿਸ ਵਿਚ ਪੰਜ-ਪੰਜ ਸੌ ਦੇ ਨੋਟਾਂ ਤੋਂ ਇਲਾਵਾ ਕੁੱਝ ਜ਼ਰੂਰੀ ਕਾਗਜਾਤ ਸਨ। ਇਸ ਫੌਜੀ ਜਵਾਨ ਨੇ ਕੌਂਸਲਰ ਰਾਜੀਵ ਦੀ ਮਦਦ ਨਾਲ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰ ਕੇ ਪਹਿਲਾਂ ਅਸਲ ਮਾਲਕਾਂ ਨੂੰ ਟਰੇਸ ਕੀਤਾ ਅਤੇ ਫਿਰ ਪੈਸਿਆਂ ਦੀ ਮਾਲਕ ਮਾਤਾ ਨੂੰ ਬੁਲਾ ਕੇ ਪੈਸੇ ਉਸ ਦੇ ਹਵਾਲੇ ਕੀਤੇ। ਮਾਤਾ ਦੇ ਦੱਸਣ ਮੁਤਾਬਕ ਉਸ ਨੂੰ ਇਹ ਪੈਸੇ ਦਾਨੀ ਸੱਜਣਾਂ ਨੇ ਉਸ ਦੇ ਪੁੱਤਰ ਦੇ ਇਲਾਜ ਲਈ ਦਿੱਤੇ ਸਨ ਜੋ ਹਸਪਤਾਲਾਂ ਦੀ ਭੱਜ-ਨੱਠ ਦੌਰਾਨ ਕਿੱਧਰੇ ਡਿੱਗ ਗਏ ਸੀ। ਉਸ ਨੇ ਕਿਹਾ ਕਿ ਫੌਜੀ ਵੀਰ ਦੀ ਇਮਾਨਦਾਰੀ ਕਾਰਨ ਉਸ ਨੂੰ ਗੁਆਚੇ ਪੈਸੇ ਵਾਪਸ ਮਿਲ ਗਏ ਨੇ। ਮਹਿਲਾ ਨੇ ਇਸ ਪਰਉਪਕਾਰ ਬਦਲੇ ਸਾਬਕਾ ਫੌਜੀ ਜਵਾਨ ਦਾ ਧੰਨਵਾਦ ਕੀਤਾ ਐ।