Uncategorized ਅਬੋਹਰ ਪੁਲਿਸ ਵੱਲੋਂ ਗੋਲੀ ਚਲਾਉਣ ਵਾਲਾ ਹਮਲਾਵਰ ਕਾਬੂ/ ਪੁਲਿਸ ਮੁਲਾਜ਼ਮ ’ਤੇ ਡਿਊਟੀ ਦੌਰਾਨ ਚਲਾਈ ਸੀ ਗੋਲੀ/ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ By admin - May 14, 2025 0 5 Facebook Twitter Pinterest WhatsApp ਅਬੋਹਰ ਪੁਲਿਸ ਨੇ ਡਿਊਟੀ ਕਰਦੇ ਪੁਲਿਸ ਮੁਲਾਜਮ ਤੇ ਗੋਲੀ ਚਲਾਉਣ ਵਾਲੇ ਸਖਸ਼ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਮੁਲਜ਼ਮ ਖਿਲਾਫ ਇਰਾਦਾ ਕਤਲ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਬੀਤੀ ਰਾਤ ਪੁਲਿਸ ਮੁਲਾਜਮ ਨੇ ਉਕਤ ਸਖਸ਼ ਨੂੰ ਸ਼ੱਕ ਦੇ ਆਧਾਰ ’ਤੇ ਪੁਛਗਿੱਛ ਲਈ ਰੁਕਣ ਦਾ ਇਸ਼ਾਰਾ ਕੀਤਾ ਸੀ ਪਰ ਉਸ ਨੇ ਰੁਕਣ ਦੀ ਥਾਂ ਆਪਣੇ ਪਿਸਟਲ ਨਾਲ ਮੁਲਾਜਮ ਤੇ ਗੋਲੀ ਚਲਾ ਦਿੱਤੀ। ਇਸ ਹਮਲੇ ਵਿਚ ਪੁਲਿਸ ਮੁਲਾਜਮ ਪੈਰ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਪੁਲਿਸ ਨੇ ਘਟਨਾ ਸਥਾਨ ਤੋਂ ਦੋ ਖੋਲ ਵੀ ਬਰਾਮਦ ਕੀਤੇ ਨੇ। ਫੜੇ ਗਏ ਮੁਲਜਮ ਦੀ ਪਛਾਣ ਜਸਲੀਨ ਮਸੀਹ ਪੁੱਤਰ ਪਰਸ਼ੋਤਮ ਮਸੀਹ ਵਾਸੀ ਅਜੀਤ ਨਗਰ ਅਬੋਹਰ ਵਜੋਂ ਹੋਈ ਐ। ਪੁਲਿਸ ਨੇ ਕਾਰਵਾਈ ਕਰਦਿਆਂ ਉਕਤ ਸਖਸ ਨੂੰ ਘਟਨਾ ਸਮੇਂ ਵਰਤੇ ਗਏ ਪਿਸਟਲ ਸਮੇਤ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।