Uncategorized ਫਿਰੋਜ਼ਪੁਰ ਪੁਲਿਸ ਨਸ਼ੇ ਦੀ ਖੇਪ ਸਮੇਤ ਤਸਕਰ ਕਾਬੂ/ 150 ਗਰਾਮ ਅਫੀਮ ਤੇ ਸਾਢੇ 11 ਲੱਖ ਡਰੱਗ ਮਨੀ ਬਰਾਮਦ By admin - May 13, 2025 0 3 Facebook Twitter Pinterest WhatsApp ਫਿਰੋਜਪੁਰ ਸੀਆਈਏ ਸਟਾਫ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ ਡੇਢ ਸੋ ਗਰਾਮ ਅਫੀਮ ਅਤੇ ਸਾਢੇ 11 ਲੱਖ ਤੋਂ ਵਧੇਰੇ ਡੱਗ ਮਨੀ ਬਰਾਮਦ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀਡੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ 17 ਲੋਕਾਂ ਨੂੰ ਨਸ਼ਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਐ। ਇਸੇ ਦੌਰਾਨ ਪੁਲਿਸ ਨੇ ਇਕ ਸਖਸ ਨੂੰ 150 ਗਰਾਮ ਅਫੀਮ ਅਤੇ 11 ਲੱਖ 59 ਹਜ਼ਾਰ 500 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਐ। ਮੁਲਜਮ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਹਿਤਪੁਰ, ਜਲੰਧਰ ਵਜੋਂ ਹੋਈ ਐ। ਇਸੇ ਤਰ੍ਹਾਂ ਜੰਮੂ ਨਾਲ ਸਬੰਧਤ ਇਕ ਤਸਕਰ ਨੂੰ ਵੀ ਡਰੱਗ ਮਨੀ ਤੇ ਨਸ਼ੇ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।