Uncategorized ਜਲੰਧਰ ’ਚ ਡਰੋਨ ਦੀ ਆਮਦ ਕਾਰਨ ਦਹਿਸ਼ਤ ਦਾ ਮਾਹੌਲ/ ਡਿਪਟੀ ਕਮਿਸ਼ਨਰ ਨੇ ਦਹਿਸ਼ਤ ਨਾ ਆਉਣ ਦੀ ਕੀਤੀ ਅਪੀਲ By admin - May 13, 2025 0 6 Facebook Twitter Pinterest WhatsApp ਗੁਆਢੀ ਮੁਲਕ ਪਾਕਿਸਤਾਨ ਸ਼ਾਂਤੀ ਸਮਝੌਤੇ ਦੇ ਬਾਵਜੂਦ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਜਿਸ ਦੇ ਚਲਦਿਆਂ ਬੀਤੀ ਰਾਤ ਪੰਜਾਬ ਦੇ ਕਈ ਸ਼ਹਿਰਾਂ ਅੰਦਰ ਡਰੋਨ ਵੇਖੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਅਜਿਹੀ ਹੀ ਖਬਰ ਜਲੰਧਰ ਸਾਹਮਣੇ ਆਈ ਐ, ਜਿੱਥੇ ਡਰੋਨ ਦੇਖੇ ਤੋਂ ਜਾਣ ਬਾਅਦ ਬਲੈਕ ਆਊਟ ਕਰ ਦਿੱਤਾ ਗਿਆ। ਲੋਕਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਧਮਾਕਿਆਂ ਦੀ ਆਵਾਜ ਸੁਣੀ ਸੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਦਾ ਬਿਆਨ ਸਾਹਮਣੇ ਆਇਆ ਐ, ਜਿਸ ਵਿਚ ਉਨ੍ਹਾਂ ਨੇ ਆਰਮੀ ਵੱਲੋਂ ਡਰੋਨ ਡੇਗੇ ਜਾਣ ਦੀ ਪੁਸ਼ਟੀ ਕੀਤੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਆਰਮੀ ਦੀ ਮਦਦ ਨਾਲ ਇਲਾਕੇ ਵਿਚ ਤਲਾਸ਼ੀ ਮੁਹਿੰਮ ਵਿੱਢੀ ਗਈ। ਡਿਪਟੀ ਕਮਿਸ਼ਨਰ ਤੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਦਹਿਸ਼ਤ ਵਿਚ ਨਾ ਆਉਣ ਦੀ ਅਪੀਲ ਕੀਤੀ ਐ। ਉਨ੍ਹਾਂ ਕਿਹਾ ਕਿ ਪੁਲਿਸ ਤੇ ਆਰਮੀ ਪੂਰੀ ਤਰ੍ਹਾਂ ਚੌਕਸ ਐ ਅਤੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਐ।