ਗੜਸ਼ੰਕਰ ਦੇ ਪਿੰਡ ਬਕਾਪੁਰ ਗੁਰੂ ਦੇ ਸਰਕਾਰੀ ਐਲੀਮੈਂਟਰੀ ਸਕੂਲ ਅੰਦਰ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਐ। ਇੱਥੇ ਸਕੂਲ ਦੇ ਜਿੰਦਰੇ ਤੋੜ ਕੇ ਅੰਦਰ ਦਾਖਲ ਹੋਏ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਸਥਾਨਕ ਪੁਲਿਸ ਨੇ ਸਕੂਲ ਪ੍ਰਬੰਧਕਾਂ ਦੀ ਇਤਲਾਹ ਤੇ ਜਾਂਚ ਸ਼ੂਰ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਬਲਜੀਤ ਕੌਰ ਨੇ ਦੱਸਿਆ ਕਿ ਗੁਆਢੀ ਮੁਲਕ ਨਾਲ ਤਣਾਅ ਦੇ ਚਲਦਿਆਂ ਸਕੂਲ ਬੰਦ ਕੀਤੇ ਗਏ ਸੀ ਅਤੇ ਅੱਜ ਜਦੋਂ ਸਫਾਈ ਕਰਮਚਾਰੀ ਸਕੂਲ ਪਹੁੰਚੇ ਤਾਂ ਸਕੂਲ ਦੇ ਜਿੰਦੇ ਟੁੱਟੇ ਹੋਏ ਸੀ ਅਤੇ ਅੰਦਰੋਂ ਕਾਫੀ ਸਾਰਾ ਸਾਮਾਨ ਗਾਇਬ ਸੀ। ਚੋਰੀ ਹੋਏ ਸਾਮਾਨ ਵਿਚ ਕੰਪਿਊਟਰ, ਐਲ.ਸੀ.ਡੀ., ਬੱਚਿਆਂ ਦੇ ਖਿਡਾਉਣੇ ਅਤੇ ਭਾਂਡੇ ਸ਼ਾਮਲ ਨੇ। ਇਸ ਤੋਂ ਇਲਾਵਾ ਆਂਗਣਵਾੜੀ ਸੈਂਟਰ ਵਿੱਚ ਪਿਆ ਸਾਮਾਨ ਵੀ ਗਾਇਬ ਸੀ। ਚੋਰੀ ਹੋਏ ਸਾਮਾਨ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਐ। ਸਕੂਲ ਦੇ ਕੈਮਰੇ ਬਲੈਕ ਆਊਟ ਕਾਰਨ ਬੰਦ ਕੀਤੇ ਹੋਏ ਸੀ, ਜਿਸ ਦੇ ਚਲਦਿਆਂ ਚੋਰਾਂ ਬਾਰੇ ਕੋਈ ਪਤਾ ਨਹੀਂ ਚੱਲ ਸਕਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।