ਮਲੋਟ ਵਿਖੇ ਬੀਜੇਪੀ ਵਰਕਰਾਂ ਨੂੰ ਮਿਲੇ ਮਨਪ੍ਰੀਤ ਬਾਦਲ/ ਕੇਂਦਰ ਸਰਕਾਰ ਦੇ ਜੰਗ ਰੋਕਣ ਦੇ ਕਦਮ ਦੀ ਕੀਤੀ ਸ਼ਲਾਘਾ/ ਹਰਿਆਣਾ ਦੀ ਪਾਣੀ ਜ਼ਰੂਰਤ ਪੂਰੀ ਕਰਨ ਦੀ ਕੀਤੀ ਵਕਾਲਤ

0
6

ਸਾਬਕਾ ਖਜਾਨਾ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਅੱਜ ਮਲੋਟ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਤਣਾਅ ਘੱਟ ਕਰਨ ਲਈ ਕੇਂਦਰ ਸਰਕਾਰ ਦੇ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਜੰਗ ਦੇ ਛਾਏ ਹੇਠ ਰਹਿਣ ਲਈ ਮਜਬੂਰ ਸਨ ਪਰ ਕੇਂਦਰ ਸਰਕਾਰ ਨੇ ਜਿਸ ਸੰਜੀਦਗੀ ਨਾਲ ਦੁਸ਼ਮਣ ਮੁਲਕ ਨੂੰ ਜਵਾਬ ਦਿੱਤਾ ਐ ਅਤੇ ਤਣਾਅ ਘੱਟ ਕਰਨ ਲਈ ਕਦਮ ਚੁੱਕੇ ਨੇ, ਉਹ ਸ਼ਲਾਘਾਯੋਗ ਐ। ਹਰਿਆਣਾ ਨੂੰ ਪਾਣੀ ਦੇਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੋ ਭਰਾ ਨੇ ਅਤੇ ਜੇਕਰ ਕਿਸੇ ਭਰਾ ਨੂੰ ਕੋਈ ਤਕਲੀਫ ਜਾਂ ਜ਼ਰੂਰਤ ਐ ਤਾਂ ਵੱਡਾ ਭਰਾ ਹੋਣ ਨਾਤੇ ਪੰਜਾਬ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਇਸ ਦੌਰਾਨ ਉਨ੍ਹਾਂ ਨੇ ਬੀਜੇਪੀ ਆਗੂ ਰਜਿੰਦਰ ਕੁਮਾਰ ਦੇ ਘਰ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ 2027 ਦੀਆਂ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here